ਮੈਂਬਰ ਬਲਾਕ ਸਮਤੀ ਅਵਤਾਰ ਸਿੰਘ ਗਿੱਲ ਦਾ ਇਲਾਕੇ ‘ ਚ ਥਾਂ ਥਾਂ ਹੋ ਰਿਹਾ ਸਨਮਾਨ

ਮੈਂਬਰ ਬਲਾਕ ਸਮਤੀ ਅਵਤਾਰ ਸਿੰਘ ਗਿੱਲ ਦਾ ਇਲਾਕੇ ‘ ਚ ਥਾਂ ਥਾਂ ਹੋ ਰਿਹਾ ਸਨਮਾਨ
ਰਾਜਪੁਰਾ (ਗੁਰਅੰਸ਼ ਸਿੰਘ):- ਸਥਾਨਕ ਸ਼ਹਿਰ ਰਾਜਪੁਰਾ ‘ ਚ ਅਵਤਾਰ ਸਿੰਘ ਗਿੱਲ ਨੂੰ ਜੋਨ ਬਲਾਕ ਸਮਤੀ ਮੈਂਬਰ ਜੰਡ ਮੰਗੋਲੀ ਬਣਨ ਤੇ ਉਨ੍ਹਾਂ ਦਾ ਇਲਾਕੇ ‘ ਚ ਥਾਂ ਥਾਂ ਤੇ ਜੋਰਦਾਰ ਸੁਆਗਤ ਹੋ ਰਿਹਾ ਹੈ ਐਥੇ ਇਹ ਗੱਲ ਵਰਨਣ ਯੋਗ ਹੈ ਇਕ ਸਰਦਾਰ ਅਵਤਾਰ ਸਿੰਘ ਬਹੁਤ ਹੀ ਸਰਲ ਤੇ ਨਿੱਘੇ ਸੁਭਾਅ ਦੇ ਮਾਲਕ ਹਨ ਤੇ ਇਕ ਦਰਮਿਆਨੇ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਇਲਾਕੇ ਦੇ ਲੋਕਾਂ ਵਿੱਚ ਵੀ ਉਹਨਾਂ ਦਾ ਚੰਗਾ ਸਹਚਾਰ ਹੈ ਤੇ ਉਹ ਹਰ ਇਕ ਦੇ ਦੁੱਖ ਸੁੱਖ ਦੀ ਘੜੀ ਵਿੱਚ ਉਹਨਾਂ ਦੇ ਨਾਲ ਖਰੜੇ ਹਨ ਜਿਸ ਕਾਰਨ ਲੋਕ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਨ ਵੋਟਾਂ ਸਮੇ ਵੀ ਸਥਾਨਕ ਲੋਕਾਂ ਨੇ ਪਾਰਟੀ ਬਾਜੀ ਤੋਂ ਉਪਰ ਉਠ ਕੇ ਉਹਨਾਂ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਸੀ।
ਬੀਤੇ ਦਿਨੀਂ ਜੋਗਿੰਦਰ ਸਿੰਘ ਟਾਈਗਰ ਚੇਅਰਮੈਨ ਡਾਕਟਰ ਭੀਮ ਰਾਓ ਅੰਬੇਦਕਰ ਸੋਸਾਇਟੀ ਪੰਜਾਬ, ਸ.ਜਸਮੇਰ ਸਿੰਘ ਭੱਲਾ ਪ੍ਰਧਾਨ ਪੰਜਾਬ ਸ. ਰਵਿੰਦਰ ਸਿੰਘ ਸੈਣੀ ਮੁੱਖ ਸਲਾਹਕਾਰ ਪੰਜਾਬ, ਸ.ਹਰਜੰਟ ਸਿੰਘ ਤਹਿਸੀਲ ਪ੍ਰਧਾਨ,ਸ. ਫਤਿਹ ਸਿੰਘ ਮੀਤ ਪ੍ਰਧਾਨ ਪੰਜਾਬ,ਸ.ਮੇਜਰ ਸਿੰਘ,ਅਸ਼ੋਕ ਕੁਮਾਰ ਹਰਿਮੰਦਰ ਸਿੰਘ ਹੈਰੀ ਅਤੇ ਭੱਲਾ ਸਰਵਿਸ ਸਟੇਸ਼ਨ ਵੱਲੋ ਸ.ਅਵਤਾਰ ਸਿੰਘ ਨੂੰ ਮੈਂਬਰ ਬਲਾਕ ਸੰਮਤੀ ਬਣ ਰਾਜਪੁਰਾ ਆਉਣ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਸਰਦਾਰ ਅਵਤਾਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੈਂ ਲੋਕਾਂ ਦਾ ਨੁਮਾਇੰਦਾ ਹਾਂ ਲੋਕਾਂ ਵੱਲੋਂ ਚੁਣਿਆ ਗਿਆ ਹਾਂ ਤੇ ਲੋਕਾਂ ਦੀ ਸੇਵਾ ਵਿੱਚ ਹੀ ਆਪਣਾ ਜੀਵਨ ਬਤੀਤ ਕਰਾਂਗਾ

  • Related Posts

    ਪਟੇਲ ਕਾਲਜ ‘ ਚ ਮਨਾਇਆ ਗਿਆ ਬਸੰਤ ਦਿਵਸ

    ਰਾਜਪੁਰਾ (ਗੁਰਅੰਸ਼ ਸਿੰਘ):-ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਵਿਖੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਅਤੇ ਹਿੰਦੀ ਵਿਭਾਗ ਦੀ ਚੇਅਰਪਰਸਨ ਡਾ. ਪਵਨਦੀਪ ਕੌਰ ਦੀ ਨਿਗਰਾਨੀ ਹੇਠ ਬਸੰਤ ਦਿਵਸ ਮਨਾਇਆ…

    ਮਹਾਰਾਜਾ ਰਣਜੀਤ ਸਿੰਘ ਵਾਲਾ ਖਾਲਸਾ ਰਾਜ ਹੀ ਸੱਚੇ ਪਾਤਸ਼ਾਹ ਤੇ ਪੰਜਾਬੀ ਭਾਈਚਾਰੇ ਦਾ ਸੱਚਾ ਰਾਜ ਹੋਵੇਗਾ ਕਿਹਾ:- ਜਗਮੀਤ ਸਿੰਘ USA

    ਸਿਰਫ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਹੀ ਪੰਜਾਬ ਤੇ ਪੰਜਾਬੀਆਂ ਦੇ ਹੱਕਾ ਦਾ ਰਾਖਾ ਬਣ ਅੱਜ ਤਕ ਲੜਦਾ ਆ ਰਿਹਾ ਹੈ।- ਜਗਮੀਤ ਸਿੰਘ ਨਿਊਜ਼ ਸਟੇਸ਼ਨ ਪੰਜਾਬ ਬਿਅਰੋ:- ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ…

    Leave a Reply

    Your email address will not be published. Required fields are marked *