ਸਿਰਫ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਹੀ ਪੰਜਾਬ ਤੇ ਪੰਜਾਬੀਆਂ ਦੇ ਹੱਕਾ ਦਾ ਰਾਖਾ ਬਣ ਅੱਜ ਤਕ ਲੜਦਾ ਆ ਰਿਹਾ ਹੈ।- ਜਗਮੀਤ ਸਿੰਘ
ਨਿਊਜ਼ ਸਟੇਸ਼ਨ ਪੰਜਾਬ ਬਿਅਰੋ:- ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼੍ਰੌਮਣੀ ਅਕਾਲੀ ਦਲ ਅਮ੍ਰਿਤਸਰ ਮਾਨ ਦੇ ਅਮਰੀਕਾ ਵਿੱਚ ਰਹਿੰਦੇ ਯੂਥ ਆਗੂ ਜਗਮੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਟਵੀਟ ਕਰਦੇ ਹੋਏ ਕਿਹਾ ਕਿ ਅਸੀ ਆਪਣੇ ਬਜ਼ੁਰਗਾਂ ਦਾ ਆਪਣਾ ਖਾਲਸਾ ਰਾਜ ਵਾਪਸ ਮੰਗਦੇ ਆ ਰਹੇ ਹਾਂ ਪਰ ਹਿੰਦੁਸਤਾਨ ਦੀ ਅਹਿਸਾਨ ਫਰਾਮੋਸ਼ ਲੀਡਰ ਸ਼ਾਹੀ ਅਤੇ ਸਰਕਾਰਾ ਨੇ ਸਾਡੀ ਖਾਲਸਾ ਰਾਜ ਵਾਪਸ ਲੈਣ ਦੀ ਹੱਕੀ ਮੰਗ ਨੂੰ ਖਾਲਿਸਤਾਨ ਦੀ ਮੰਗ ਬਣਾ ਦਿੱਤਾ ਤੇ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਤੇ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਭਾਈਚਾਰੇ ਦਾ ਸੰਘ ਘੁੱਟ ਦਿੱਤਾ ਤੇ ਸਿੱਖ ਕੌਮ ਨੂੰ ਨਿਸ਼ਾਨਾ ਬਣਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਅੱਜ ਤੱਕ ਸਿੱਖਾਂ ਦੇ ਮਨਾ ਅਤੇ ਆਤਮਾਵਾਂ ‘ ਚ 1984 ਦੇ ਜਖਮ ਵੀ ਉਸੇ ਤਰਾ ਤਾਜਾ ਹਨ ਤੇ ਰਿਸ ਰਹੇ ਹਨ ਭਾਰਤ ਦੀ ਬੀ ਜੇ ਪੀ ਸਰਕਾਰ ਭਾਈ ਅਮ੍ਰਿਤ ਪਾਲ ਸਿੰਘ ਦੇ ਮਾਮਲੇ ‘ ਚ ਵੀ ਆਪਣਾ ਸਟੈਂਡ ਸਪਸ਼ਟ ਕਰੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਪੰਜਾਬ ਤੇ ਪੰਜਾਬੀਆਂ ਦੇ ਹੱਕਾ ਦਾ ਰਾਖਾ ਬਣ ਅੱਜ ਤਕ ਲੜਦਾ ਆ ਰਿਹਾ ਹੈ।ਮਹਾਰਾਜਾ ਰਣਜੀਤ ਸਿੰਘ ਵਾਲਾ ਖਾਲਸਾ ਰਾਜ ਹੀ ਸੱਚੇ ਪਾਤਸ਼ਾਹ ਤੇ ਪੰਜਾਬੀ ਭਾਈਚਾਰੇ ਦਾ ਸੱਚਾ ਰਾਜ ਹੋਵੇਗਾ।





