ਪਟੇਲ ਕਾਲਜ ਵਲੋਂ ਕੀਤਾ ਗਿਆ ਸਲਾਨਾ ਐਲੂਮਨੀ ਮੀਟ ਦਾ ਆਯੋਜਨ

ਪਟੇਲ ਕਾਲਜ ਵਲੋਂ ਕੀਤਾ ਗਿਆ ਸਲਾਨਾ ਐਲੂਮਨੀ ਮੀਟ ਦਾ ਆਯੋਜਨ

ਰਾਜਪੁਰਾ (ਗੁਰਅੰਸ਼ ਸਿੰਘ):-ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖ਼ੇ ਪਟੇਲ ਮੈਨੇਜਮੈਂਟ ਸੋਸਾਇਟੀ ਦੇ ਪ੍ਰਧਾਨ ਦੇਵਕੀ ਨੰਦਨ, ਉਪ-ਪ੍ਰਧਾਨ ਹਰਪ੍ਰੀਤ ਸਿੰਘ ਦੂਆ,ਜਨਰਲ ਸਕੱਤਰ ਅਮਨਜੋਤ ਸਿੰਘ,ਵਿੱਤ ਸਕੱਤਰ ਰਿਤੇਸ਼ ਬਾਂਸਲ ਅਤੇ ਸਕੱਤਰ ਵਿਜੇ ਆਰਿਆ੨ ਦੀ ਰਹਿਨੁਮਾਈ ਅਤੇ ਕਾਲਜ ਪ੍ਰਿੰਸੀਪਲ ਡਾ.ਚੰਦਰ ਪ੍ਰਕਾਸ਼ ਅਤੇ ਓਲਡ ਸਟੂਡੈਂਟਸ ਐਸੋਸੀਏਸ਼ਨ ਸੈਕਰੇਟਰੀ ਡਾ.ਸ਼ੇਰ ਸਿੰਘ ਦੀ ਯੋਗ ਅਗਵਾਈ ਵਿੱਚ ਤੀਜੀ ਸਲਾਨਾ ਐਲੂਮਨੀ ਮੀਟ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾ.ਵੰਦਨਾ ਗੁਪਤਾ ਨੇ ਆਏ ਹੋਏ ਮਹਿਮਾਨਾਂ ਅਤੇ ਕਾਲਜ ਤੋਂ ਪਾਸ ਹੋ ਚੁੱਕੇ ਪੁਰਾਣੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਓਲਡ ਸਟੂਡੈਂਟਸ ਐਸੋਸੀਏਸ਼ਨ ਪ੍ਰਧਾਨ ਅਮਰਜੀਤ ਸਿੰਘ ਦੂਆ ਅਤੇ ਸੈਕਰੇਟਰੀ ਡਾ.ਸ਼ੇਰ ਸਿੰਘ ਨੇ ਐਲੂਮਨੀ ਮੀਟ ਦੇ ਏਜੰਡੇ ਨੂੰ ਪੇਸ਼ ਕੀਤਾ। ਇਸ ਮੀਟ ਵਿੱਚ ਸੱਭ ਤੋਂ ਪਹਿਲਾਂ ਜੋਤ ਜਲਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਉਸ ਤੋਂ ਉਪਰੰਤ ਐਲੂਮਨੀ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਸੋਹਣ ਲਾਲ ਅਗਨੀਹੋਤਰੀ ਨੂੰ ਸਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਪ੍ਰਧਾਨ ਦੂਆ ਨੇ ਮੀਟ ਵਿੱਚ ਹਾਜ਼ਰ ਸਾਰੇ ਅਲੂਮਨੀ ਮੈਂਬਰਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਕਾਲਜ ਦੇ ਹੋਰ ਵੀ ਪੁਰਾਣੇ ਵਿਦਿਆਰਥੀਆਂ ਜੋ ਉਨ੍ਹਾਂ ਦੇ ਸੰਪਰਕ ਵਿੱਚ ਹਨ ਉਨ੍ਹਾਂ ਨੂੰ ਇਸ ਐਲੂਮਨੀ ਐਸੋਸੀਏਸ਼ਨ ਦਾ ਮੈਂਬਰ ਬਣਾਇਆ ਜਾਵੇ। ਮੰਚ ਦਾ ਸੰਚਾਲਨ ਡਾ. ਗੁਰਪ੍ਰੀਤ ਸਿੰਘ ਅਤੇ ਮਿਸਜ ਲਿਜ਼ਾ ਸੇਠੀ ਦੁਆਰਾ ਕੀਤਾ ਗਿਆ। ਇਸ ਮੌਕੇ ਤੇ ਡਾ. ਗੁਰਨਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ, ਐਲੂਮਨੀ ਮੈਂਬਰਾਂ ਅਤੇ ਸਟਾਫ਼ ਦਾ ਧੰਨਵਾਦ ਕਰਦੇ ਹੋਏ ਅਗਲੇ ਸਾਲ 2026 ਵਿੱਚ ਵੀ ਹੋਰ ਵਧੇਰੇ ਢੰਗ ਨਾਲ ਐਲੂਮਨੀ ਮੀਟ ਕਰਨ ਦੀ ਗੱਲ ਕਹੀ| ਇਸ ਮੌਕੇ ਡਾ. ਤਰਨਜੀਤ ਸਿੰਘ, ਡਾ. ਜਸਨੀਤ ਕੌਰ, ਡਾ. ਹਰਜਿੰਦਰ ਕੌਰ, ਮਿ. ਏਕਾਂਤ ਗੁਪਤਾ, ਮਿਸਜ ਚੀਨਾ ਚਾਵਲਾ, ਮਿਸਜ ਮਮਤਾ, ਮਿਸਜ ਗੀਤਿਕਾ ਗੁਡਵਾਨੀ, ਕਲਰਕ ਲਵਪ੍ਰੀਤ ਕੌਰ, ਮਿਸਜ ਭਾਵਨਾ, ਸੁਪਰਡੈਂਟ ਵਿਜੇ ਅਤੇ ਮਨਦੀਪ ਸਿੱਧੂ ਹਾਜ਼ਰ ਸਨ।

  • Related Posts

    ਪਟੇਲ ਕਾਲਜ ‘ ਚ ਮਨਾਇਆ ਗਿਆ ਬਸੰਤ ਦਿਵਸ

    ਰਾਜਪੁਰਾ (ਗੁਰਅੰਸ਼ ਸਿੰਘ):-ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਵਿਖੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਅਤੇ ਹਿੰਦੀ ਵਿਭਾਗ ਦੀ ਚੇਅਰਪਰਸਨ ਡਾ. ਪਵਨਦੀਪ ਕੌਰ ਦੀ ਨਿਗਰਾਨੀ ਹੇਠ ਬਸੰਤ ਦਿਵਸ ਮਨਾਇਆ…

    ਮੈਂਬਰ ਬਲਾਕ ਸਮਤੀ ਅਵਤਾਰ ਸਿੰਘ ਗਿੱਲ ਦਾ ਇਲਾਕੇ ‘ ਚ ਥਾਂ ਥਾਂ ਹੋ ਰਿਹਾ ਸਨਮਾਨ

    ਮੈਂਬਰ ਬਲਾਕ ਸਮਤੀ ਅਵਤਾਰ ਸਿੰਘ ਗਿੱਲ ਦਾ ਇਲਾਕੇ ‘ ਚ ਥਾਂ ਥਾਂ ਹੋ ਰਿਹਾ ਸਨਮਾਨ ਰਾਜਪੁਰਾ (ਗੁਰਅੰਸ਼ ਸਿੰਘ):- ਸਥਾਨਕ ਸ਼ਹਿਰ ਰਾਜਪੁਰਾ ‘ ਚ ਅਵਤਾਰ ਸਿੰਘ ਗਿੱਲ ਨੂੰ ਜੋਨ ਬਲਾਕ ਸਮਤੀ…

    Leave a Reply

    Your email address will not be published. Required fields are marked *