LATEST UPDATES

ਖਾਨਪੁਰ ਬੜਿੰਗ ਦੇ ਸਰਕਾਰੀ ਮਿਡਲ ਸਕੂਲ ਵਿੱਚ ਨਹਿਰੂ ਯੁਵਾ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਧੀਆਂ ਦੀ ਲੋਹੜੀ ਦਾ ਤਿਉਹਾਰ

ਖਾਨਪੁਰ ਬੜਿੰਗ ਦੇ ਸਰਕਾਰੀ ਮਿਡਲ ਸਕੂਲ ਵਿੱਚ ਨਹਿਰੂ ਯੁਵਾ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਧੀਆਂ ਦੀ ਲੋਹੜੀ ਦਾ ਤਿਉਹਾਰ

ਰਾਜਪੁਰਾ (ਗੁਰ ਅੰਸ਼ ਸਿੰਘ) – ਨਹਿਰੂ ਯੁਵਾ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਪਿੰਡ ਖਾਨਪੁਰ ਬੜਿੰਗ ਦੇ ਸਰਕਾਰੀ ਮਿਡਲ ਸਕੂਲ ਵਿੱਚ ਧੀਆਂ ਦੀ ਲੋਹੜੀ ਦਾ ਤਿਉਹਾਰ ਇੱਕ ਯਾਦਗਾਰੀ ਪ੍ਰੋਗਰਾਮ ਹੋ ਨਿਬੜਿਆ। ਜਿਸ ਵਿੱਚ ਪਿੰਡ ਦੀ ਪੰਚ ਬੀਬੀ ਅਮਨਪ੍ਰੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਰਕਾਰੀ ਸਕੂਲ ਦੀ ਹੈਡਮਾਸਟਰ ਸ਼੍ਰੀਮਤੀ ਬਲਰਾਜ ਕੌਰ ਦੀ ਦੇਖ ਰੇਖ ਵਿੱਚ ਸਕੂਲੀ ਵਿਦਿਆਰਥੀਆਂ ਨੇ ਆਏ ਹੋਏ ਮਹਿਮਾਨਾਂ ਦਾ ਖੂਬਸੂਰਤ ਤੇ ਮਨਮੋਹਕ ਲੋਕ ਗੀਤ, ਭੰਗੜੇ, ਗਿੱਧੇ ਅਤੇ ਸਕਿਟਾਂ ਰਾਹੀਂ ਖ਼ੂਬ ਮਨੋਰੰਜਨ ਕੀਤਾ। ਸਕੂਲ ਵਿੱਚ ਵੱਧੀਆ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਨੂੰ ਮੁੱਖ ਮਹਿਮਾਨ ਬੀਬੀ ਅਮਨਪ੍ਰੀਤ ਕੌਰ, ਹੈਡਮਾਸਟਰ ਸ੍ਰੀਮਤੀ ਬਲਰਾਜ ਕੌਰ ਨੇ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ। ਆਏ ਹੋਏ ਪਤਵੰਤੇ ਸੱਜਣਾਂ ਅਤੇ ਸਕੂਲੀ ਵਿਦਿਆਰਥੀਆਂ ਨੇ ਰਲ ਮਿਲ ਲੋਹੜੀ ਵੰਡ ਕੇ ਖ਼ੂਬ ਮਨੋਰੰਜਨ ਹੋਇਆ । ਇੱਸ ਮੋਕੇ ਤੇ ਸਰਕਾਰੀ ਸਕੂਲ ਦੇ ਸ਼੍ਰੀਮਤੀ ਹਰਜੀਤ ਕੌਰ,ਸ਼੍ਰੀ ਮਤੀ ਵੀਭਾ ਬਾਂਸਲ, ਸ਼੍ਰੀਮਤੀ ਕੰਚਨ ਬਾਲਾ ,ਸ਼੍ਰੀਮਤੀ ਪਾਰੁਲ ਆਹੂਜਾ, ਅਧਿਆਪਕਾਂ ਤੋਂ ਇਲਾਵਾ ਆਪ ਆਗੂ ਅਤੇ ਕਿਸਾਨ ਲੀਡਰ ਬੰਟੀ ਸਿੰਘ ਖਾਨਪੁਰ , ਗੁਰਦਵਾਰਾ ਸਾਹਿਬ ਦੇ ਪ੍ਰਧਾਨ ਮਲਵਿੰਦਰ ਸਿੰਘ ਗਿਆਨੀ, ਨਹਿਰੂ ਯੁਵਾ ਕੇਂਦਰ ਦੇ ਪ੍ਰਧਾਨ ਚਰਨਜੀਤ ਸਿੰਘ ਚੰਨੀ, ਨਵਜੋਤ ਕੌਰ ਬੜਿੰਗ, ਜਸਮੀਨ ਕੌਰ ਗੰਡੇ, ਹਰਜੀਤ ਕੌਰ ਗਿੱਲ ਤੋਂ ਇਲਾਵਾ ਹੋਰ ਵੀ ਬਹੁਤ ਪਤਵੰਤੇ ਸੱਜਣਾ ਨੇ ਇਸ ਮੌਕੇ ਸ਼ਿਰਕਤ ਕੀਤੀ।

Leave a Reply

Your email address will not be published. Required fields are marked *

*

*