LATEST UPDATES

Patiala

ਚੇਅਰਮੈਨ ਦੀਪਕ ਸੂਦ ਦੀ ਮਾਤਾ ਸ਼ਸ਼ੀ ਬਾਲਾ ਸੂਦ ਦੇ ਭੋਗ ਅਤੇ ਰਸਮ ਪਗੜੀ ਮੌਕੇ ਵੱਖ ਵਖ ਰਾਜਨੀਤਿਕ ਆਗੂਆਂ ਤੇ ਸ਼ਹਿਰ ਵਾਸੀਆਂ ਵੱਲੋਂ ਸ਼ਰਧਾਂਜਲੀਆਂ ਭੇਂਟ 

ਮਾਤਾ ਸ਼ਸ਼ੀ ਬਾਲਾ ਸੂਦ ਦੀ ਆਤਮਿਕ ਸ਼ਾਂਤੀ ਦੇ ਭੋਗ ਅਤੇ ਰਸਮ ਪਗੜੀ ਮੌਕੇ ਸ਼ਰਧਾਂਜਲੀ ਅਰਪਿਤ ਕਰਨ ਪਹੁੰਚੇ ਹੋਏ ਰਾਜਨੀਤਿਕ ਆਗੂ ਅਤੇ ਸ਼ਹਿਰ ਵਾਸੀ। ਰਾਜਪੁਰਾ (ਗੁਰ ਅੰਸ਼ ਸਿੰਘ):-ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਦੀਪਕ ਸੂਦ ਦੀ ਮਾਤਾ ਸ਼ਸ਼ੀ ਬਾਲਾ ਸੂਦ ਜਿਹੜੇ ਕਿ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਦੀ…

Read more

ਪੀ.ਪੀ.ਐਸ.ਸੀ. ਵੱਲੋਂ ਪੀ.ਸੀ.ਐਸ ਤੇ ਹੋਰ ਪ੍ਰੀਖਿਆਵਾਂ ਕਰਵਾਉਣ ਦੀ ਤਿਆਰੀ ਜੋਰਾਂ ‘ਤੇ, ਜਲਦ ਹੋਵੇਗਾ ਤਰੀਕਾਂ ਦਾ ਐਲਾਨ-ਚੇਅਰਪਰਸਨ ਹਰਮੋਹਨ ਕੌਰ ਸੰਧੂ

-ਕਿਹਾ, ਉਮੀਦਵਾਰ ਕੇਵਲ ਆਪਣੀ ਕਾਬਲੀਅਤ ‘ਤੇ ਵਿਸ਼ਵਾਸ਼ ਰੱਖਦੇ ਹੋਏ ਤਿਆਰੀ ‘ਤੇ ਜ਼ੋਰ ਦੇਣ -ਪੀ.ਸੀ.ਐਸ ਇਮਤਿਹਾਨ ਦੀ ਤਿਆਰੀ ਕਰ ਰਹੇ ਉਮੀਦਵਾਰ ਪ੍ਰੀਖਿਆ ਬਾਰੇ ਅਫ਼ਵਾਹਾਂ ਤੋਂ ਬਚਣ ਤੇ ਸਬੰਧਤ ਜਾਣਕਾਰੀ ਕੇਵਲ ਅਧਿਕਾਰਤ ਵੈਬਸਾਇਟ ਤੋਂ ਹੀ ਲੈਣ- ਕਾਰਜਕਾਰੀ ਚੇਅਰਪਰਸਨ -ਕਮਿਸ਼ਨ ਵੱਲੋਂ ਸਬੰਧਤ ਵਿਭਾਗਾਂ ਤੋਂ ਮੰਗੇ ਪ੍ਰਸ਼ਾਸਕੀ ਸਪੱਸ਼ਟੀਕਰਨ ਆਉਣ ਬਾਅਦ ਪੰਜਾਬ ਰਾਜ ਸਿਵਲ ਸੇਵਾਵਾਂ ਸੰਯੁਕਤ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਸਮਾਂ…

Read more

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਚਾਨਕ ਪੁੱਜੇ ਤ੍ਰਿਪੜੀ ਸਕੂਲ, ਇਮਤਿਹਾਨਾਂ ਦੀ ਤਿਆਰੀ ਲਈ ਵਿਦਿਆਰਥੀਆਂ ਨੂੰ ਕੀਤਾ ਪ੍ਰੇਰਿਤ

ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਤੇ ਹੋਰ ਉਸਾਰੂ ਗਤੀਵਿਧੀਆਂ ‘ਚ ਵੀ ਹਿੱਸਾ ਲੈਣ-ਡਾ. ਪ੍ਰੀਤੀ ਯਾਦਵ ਸਕੂਲ਼ ‘ ਚ ਬਣੇ ਮਿਡ ਡੇਅ ਮੀਲ ਖਾਣੇ ਦੀ ਕੀਤੀ ਚੈਕਿੰਗ ਪਟਿਆਲਾ(ਗੁਰਅੰਸ਼ ਸਿੰਘ):- ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅੱਜ ਅਚਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤ੍ਰਿਪੜੀ ਵਿਖੇ ਪੁੱਜੇ ਤੇ ਸਕੂਲ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕੰਪਿਊਟਰ ਲੈਬ, ਸਕੂਲ…

Read more

40.85 ਲੱਖ ਰੁਪਏ ਦੀ ਸਰਕਾਰੀ ਗ੍ਰਾਂਟ ਦੀ ਦੁਰਵਰਤੋਂ ਕਰਨ ਵਾਲਾ ਨਿੱਜੀ ਫਰਮ ਦਾ ਇੱਕ ਹੋਰ ਮਾਲਕ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਹੁਣ ਤੱਕ ਚਾਰ ਮੁਲਜ਼ਮ ਕੀਤੇ ਕਾਬੂ- ਇੱਕ ਦੋਸ਼ੀ ਦੀ ਭਾਲ ਜਾਰੀ ਪਟਿਆਲਾ (ਅਜਾਦ ਪਟਿਆਲਵੀ) :- ਪੰਜਾਬ ਵਿਜੀਲੈਂਸ ਬਿਊਰੋ ਨੇ ਰਜਤ ਐਂਟਰਪ੍ਰਾਈਜ਼ਿਜ਼ ਨਾਭਾ ਦੇ ਮਾਲਕ ਭਗੌੜੇ ਚੱਲ ਰਹੇ ਮਾਲਕ ਰਜਤ ਜ਼ਖ਼ਮੀ ਨੂੰ ਸਰਕਾਰੀ ਗ੍ਰਾਂਟਾਂ ਵਿੱਚ 40,85,175 ਰੁਪਏ ਦੀ ਹੇਰਾ-ਫੇਰੀ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਰਜਤ ਜ਼ਖ਼ਮੀ ਅਮਲੋਹ ਬਲਾਕ ਅਧੀਨ ਵੱਖ-ਵੱਖ ਗ੍ਰਾਮ ਪੰਚਾਇਤਾਂ…

Read more

20000 ਰੁਪਏ ਰਿਸ਼ਵਤ ਲੈਂਦੇ ਪਟਵਾਰੀ ਤੇ ਉਸਦੇ ਸਾਥੀ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ

ਵਿਜੀਲੈਂਸ ਬਿਊਰੋ ਦੀ ਇਸ ਕਾਰਵਾਈ ਦੀ ਖ਼ਬਰ ਨੇ ਰਾਜਪੁਰਾ ਤਹਿਸੀਲ ‘ ਚ ਮਚਾਈ ਖਲਬਲੀ,ਪਟਵਾਰੀਆ ਦੇ ਦਫ਼ਤਰਾਂ’ ਚ ਛਾਇਆ ਸੰਨਾਟਾ। ਪਟਿਆਲਾ(ਅਜਾਦ ਪਟਿਆਲਵੀ):- ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਤਹਿਤ ਮੰਗਲਵਾਰ ਨੂੰ ਪਟਿਆਲਾ ਜ਼ਿਲ੍ਹੇ ਦੀ ਤਹਿਸੀਲ ਰਾਜਪੁਰਾ ਦੇ ਮਾਲ ਹਲਕਾ ਸ਼ਾਮਦੋ ਵਿਖੇ ਤਾਇਨਾਤ ਪਟਵਾਰੀ ਅਸ਼ੋਕ ਕੁਮਾਰ ਅਤੇ ਉਸਦੇ ਕਾਰਿੰਦੇ ਗੁਰਜੀਤ ਸਿੰਘ ਨੂੰ 20000…

Read more

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਲੈਫ਼ਟੀਨੈਂਟ ਕੁਲਦੀਪ ਸਿੰਘ ਆਹਲੂਵਾਲੀਆ ਦੀ ਯਾਦਗਾਰ ਪਟਿਆਲਵੀਆਂ ਨੂੰ ਕੀਤੀ ਸਮਰਪਿਤ 

-ਕਿਹਾ, ਜੰਗੀ ਸ਼ਹੀਦ ਸਾਡਾ ਸਰਮਾਇਆ, ਲੈਫ਼ਟੀਨੈਂਟ ਆਹਲੂਵਾਲੀਆ ਦੀ ਯਾਦ ਨੌਜਵਾਨਾਂ ਲਈ ਮਾਰਗਦਰਸ਼ਕ ਵਜੋਂ ਕੰਮ ਕਰੇਗੀ ਪਟਿਆਲਾ (ਅਜਾਦ ਪਟਿਆਲਵੀ):- ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ 1965 ਦੀ ਭਾਰਤ-ਪਾਕਿ ਜੰਗ ਦੇ ਨਾਇਕ, 7ਵੀਂ ਪੰਜਾਬ ਰੈਜੀਮੈਂਟ (ਹੁਣ 8 ਮੈਕ) ਦੇ ਜੰਗੀ ਸ਼ਹੀਦ ਲੈਫ਼ਟੀਨੈਂਟ ਕੁਲਦੀਪ ਸਿੰਘ ਆਹਲੂਵਾਲੀਆ (ਸੈਨਾ ਮੈਡਲ) (26 ਜੂਨ, 1942 – 18 ਸਤੰਬਰ, 1965) ਦੇ…

Read more

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ 7.65 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਪਟਵਾਰ ਸਟੇਸ਼ਨ ਦਾ ਜਾਇਜ਼ਾ

-ਲੋਕਾਂ ਨੂੰ ਇੱਕ ਛੱਤ ਹੇਠ ਪ੍ਰਦਾਨ ਹੋਣਗੀਆਂ ਜਮੀਨ-ਜਾਇਦਾਦ ਨਾਲ ਸਬੰਧਤ ਸੇਵਾਵਾਂ-ਡਾ. ਪ੍ਰੀਤੀ ਯਾਦਵ -ਨਵੇਂ ਪਟਵਾਰ ਸਟੇਸ਼ਨ ‘ਚ ਪਟਵਾਰੀਆਂ ਲਈ 69 ਤੇ ਕਾਨੂੰਗੋਆਂ ਲਈ ਬਣ ਰਹੇ ਨੇ 7 ਕੈਬਿਨ ਪਟਿਆਲਾ (ਅਜਾਦ ਪਟਿਆਲਵੀ):- ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਬ-ਰਜਿਸਟਰਾਰ ਦਫ਼ਤਰ ਦੇ ਨਾਲ 7.65 ਕਰੋੜ ਰੁਪਏ ਦੀ ਲਾਗਤ ਨਵੇਂ ਉਸਾਰੇ ਜਾ…

Read more

ਖਾਨਪੁਰ ਬੜਿੰਗ ਦੇ ਸਰਕਾਰੀ ਮਿਡਲ ਸਕੂਲ ਵਿੱਚ ਨਹਿਰੂ ਯੁਵਾ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਧੀਆਂ ਦੀ ਲੋਹੜੀ ਦਾ ਤਿਉਹਾਰ

ਖਾਨਪੁਰ ਬੜਿੰਗ ਦੇ ਸਰਕਾਰੀ ਮਿਡਲ ਸਕੂਲ ਵਿੱਚ ਨਹਿਰੂ ਯੁਵਾ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਧੀਆਂ ਦੀ ਲੋਹੜੀ ਦਾ ਤਿਉਹਾਰ ਰਾਜਪੁਰਾ (ਗੁਰ ਅੰਸ਼ ਸਿੰਘ) – ਨਹਿਰੂ ਯੁਵਾ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਪਿੰਡ ਖਾਨਪੁਰ ਬੜਿੰਗ ਦੇ ਸਰਕਾਰੀ ਮਿਡਲ ਸਕੂਲ ਵਿੱਚ ਧੀਆਂ ਦੀ ਲੋਹੜੀ ਦਾ ਤਿਉਹਾਰ ਇੱਕ ਯਾਦਗਾਰੀ ਪ੍ਰੋਗਰਾਮ ਹੋ ਨਿਬੜਿਆ।…

Read more

ਪਿੰਡ ਪੱਬਰਾ ‘ਚ ਪਹਿਲੀ ਵਾਰ ਮਨਾਈ ਧੀਆਂ ਦੀ ਲੋਹੜੀ, ਮੁੱਖ ਮੰਤਰੀ ਦੇ ਸੁਪਤਨੀ ਡਾ. ਗੁਰਪ੍ਰੀਤ ਕੌਰ ਤੇ ਵਿਧਾਇਕ ਗੁਰਲਾਲ ਘਨੌਰ ਵੱਲੋਂ ਸ਼ਮੂਲੀਅਤ

ਨਵੇਂ ਜਨਮੇ ਬੱਚੇ ਦੀ ਖੁਸ਼ੀ ਮਨਾਉਣਾ ਸਾਡਾ ਸੱਭਿਆਚਾਰ ਪਰ ਧੀਆਂ ਦੀ ਲੋਹੜੀ ਮਨਾਉਣਾ ਸ਼ੁੱਭ ਸ਼ਗਨ-ਡਾ. ਗੁਰਪ੍ਰੀਤ ਕੌਰ ਮਾਨ -ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੱਬਰਾ ਸਮੇਤ ਘਨੌਰ ਹਲਕੇ ਦੇ ਪਿੰਡਾਂ ਦੀ ਬਾਂਹ ਫੜੀ-ਗੁਰਲਾਲ ਘਨੌਰ ਫੋਟੋ -ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਪਤਨੀ ਡਾ. ਗੁਰਪ੍ਰੀਤ ਕੌਰ ਮਾਨ ਹਲਕਾ ਘਨੌਰ ਦੇ ਪਿੰਡ ਪੱਬਰਾ ਵਿਖੇ ਵਿਧਾਇਕ ਗੁਰਲਾਲ ਘਨੌਰ…

Read more

ਡਿਪਟੀ ਕਮਿਸ਼ਨਰ ਵੱਲੋਂ ਰਾਜਪੁਰਾ ਵਿੱਚ ਟ੍ਰੈਫਿਕ ਸਮੱਸਿਆਵਾਂ ਤੇ ਲੱਗਦੇ ਭਾਰੀ ਜਾਮ ਦਾ ਨਿਰੀਖਣ -ਗਗਨ ਚੌਂਕ ਤੇ ਟਾਹਲੀ ਵਾਲਾ ਚੌਂਕ ਵਿਖੇ ਆਵਾਜਾਈ ਨਿਯਮਤ ਕਰਨ ਲਈ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ

ਲੋਕ ਵੀ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ-ਡਾ. ਪ੍ਰੀਤੀ ਯਾਦਵ ਫੋਟੋ – ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਰਾਜਪੁਰਾ ਦੇ ਗਗਨ ਚੌਂਕ ਵਿਖੇ ਆਵਾਜਾਈ ਨੂੰ ਨਿਯਮਤ ਕਰਨ ਲਈ ਐਸ.ਡੀ.ਐਮ ਅਵਿਕੇਸ਼ ਗੁਪਤਾ ਅਤੇ ਸਥਾਨਕ ਟ੍ਰੈਫਿਕ ਪੁਲਿਸ ਨੂੰ ਨਿਰਦੇਸ਼ ਦਿੰਦੇ ਹੋਏ। ਰਾਜਪੁਰਾ(ਅਜਾਦ ਪਟਿਆਲਵੀ) – ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਨੇ ਰਾਜਪੁਰਾ ਸ਼ਹਿਰ ਵਿੱਚ ਟ੍ਰੈਫਿਕ ਭੀੜ ਵਾਲੇ ਸਥਾਨਾਂ ਦਾ…

Read more