ਮਾਤਾ ਸ਼ਸ਼ੀ ਬਾਲਾ ਸੂਦ ਦੀ ਆਤਮਿਕ ਸ਼ਾਂਤੀ ਦੇ ਭੋਗ ਅਤੇ ਰਸਮ ਪਗੜੀ ਮੌਕੇ ਸ਼ਰਧਾਂਜਲੀ ਅਰਪਿਤ ਕਰਨ ਪਹੁੰਚੇ ਹੋਏ ਰਾਜਨੀਤਿਕ ਆਗੂ ਅਤੇ ਸ਼ਹਿਰ ਵਾਸੀ।
ਰਾਜਪੁਰਾ (ਗੁਰ ਅੰਸ਼ ਸਿੰਘ):-ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਦੀਪਕ ਸੂਦ ਦੀ ਮਾਤਾ ਸ਼ਸ਼ੀ ਬਾਲਾ ਸੂਦ ਜਿਹੜੇ ਕਿ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਦੀ ਆਤਮਿਕ ਸ਼ਾਂਤੀ ਦੇ ਲਈ ਸ੍ਰੀ ਸਨਾਤਨ ਧਰਮ ਮੰਦਰ ਵਿਖੇ ਭੋਗ ਤੇ ਰਸਮ ਪਗੜੀ ਦੌਰਾਨ ਵੱਖ ਵੱਖ ਰਾਜਨੀਤਿਕ ਆਗੂਆਂ, ਧਾਰਮਿਕ ਤੇ ਸਮਾਜਿਕ ਆਗੂਆਂ ਸਮੇਤ ਸ਼ਹਿਰ ਵਾਸੀਆਂ ਵਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਹਲਕਾ ਡੇਰਾਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਹਲਕਾ ਰਾਜਪੁਰਾ ਤੋਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਭਾਜਪਾ ਹਲਕਾ ਰਾਜਪੁਰਾ ਇੰਚਾਰਜ ਜਗਦੀਸ਼ ਕੁਮਾਰ ਜੱਗਾ, ਹੈਲਥ ਕਾਰਪੋਰੇਸ਼ਨ ਦੇ ਉਪ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ, ਨਗਰ ਕੌਂਸਲ ਸਨੋਰ ਦੇ ਪ੍ਰਧਾਨ ਪ੍ਰਦੀਪ ਜੋਸਨ, ਆਪ ਆਗੂ ਐਡਵੋਕੇਟ ਬਿਕਰਮਜੀਤ ਪਾਸੀ, ਐਡਵੋਕੇਟ ਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਧਮੋਲੀ, ਸੋਨੂ ਕੱਕੜ, ਇੰਦੂ ਡੇਹਰਾ, ਅਨਾਜ ਮੰਡੀ ਪ੍ਰਧਾਨ ਦਵਿੰਦਰ ਸਿੰਘ ਵੈਦਵਾਨ, ਸਬਜੀ ਮੰਡੀ ਪ੍ਰਧਾਨ ਯਸ ਚਾਵਲਾ, ਮਾਰਕੀਟ ਕਮੇਟੀ ਦੇ ਸਕੱਤਰ ਨਰਿੰਦਰ ਪਾਲ ਸਿੰਘ, ਸੁਪਰਡੈਂਟ ਜੁਝਾਰ ਸਿੰਘ, ਸੁਪਰਵਾਈਜ਼ਰ ਮਨਜੀਤ ਸਿੰਘ, ਬਲਦੇਵ ਸਿੰਘ, ਜਸਵੀਰ ਸਿੰਘ ਪੁਦਨੀ, ਮਾਰਕੀਟ ਕਮੇਟੀ ਬਨੂੜ ਦੇ ਚੇਅਰਮੈਨ ਜਸਵੀਰ ਸਿੰਘ ਚੰਦੂਆ, ਵਪਾਰ ਮੰਡਲ ਦੇ ਪ੍ਰਧਾਨ ਰਮੇਸ਼ ਕੁਮਾਰ, ਸਾਬਕਾ ਪ੍ਰਧਾਨ ਨਰਿੰਦਰ ਸੋਨੀ, ਐਡਵੋਕੇਟ ਮਨੀਸ਼ ਬਤਰਾ, ਗੁਰਿੰਦਰ ਸਿੰਘ ਦੂਆ, ਪੰਮੀ ਸਹਿਗਲ, ਸ਼ੰਟੀ ਦੁਆ, ਇੰਦਰਪਾਲ ਸਿੰਘ ਬੱਗਾ, ਅਰਵਿੰਦਰ ਪਾਲ ਸਿੰਘ ਰਾਜੂ, ਫਕੀਰ ਚੰਦ ਬਾਂਸਲ, ਜਗਦੀਪ ਸਿੰਘ ਅਲੂਣਾ, ਐਡਵੋਕੇਟ ਰਾਕੇਸ਼ ਮਹਿਤਾ, ਹਰੀ ਚੰਦ ਫੌਜੀ, ਗੁਰਮੀਤ ਸਿੰਘ ਉੱਪਲਹੇੜੀ, ਕੈਪਟਨ ਸ਼ੇਰ ਸਿੰਘ, ਡਾਕਟਰ ਸੰਜੀਵ ਕਾਕੂ ਸਮੇਤ ਵੱਖ ਵਖ ਰਾਜਨੀਤਿਕ ਆਗੂਆਂ, ਧਾਰਮਿਕ ਅਤੇ ਸਮਾਜਿਕ ਆਗੂਆਂ ਸਮੇਤ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਹਾਜ਼ਰੀ ਲਗਵਾ ਕੇ ਸ਼ਰਧਾਂਜਲੀ ਅਰਪਿਤ ਕੀਤੀ। ਬੁਲਾਰਿਆਂ ਦਾ ਕਹਿਣਾ ਸੀ ਕਿ ਮਾਤਾ ਸਸੀ ਬਾਲਾ ਸੂਦ ਵੱਲੋਂ ਦਿੱਤੇ ਗਏ ਸੰਸਕਾਰਾਂ ਦੇ ਚਲਦਿਆਂ ਅੱਜ ਉਹਨਾਂ ਦੇ ਸਪੁੱਤਰ ਦੀਪਕ ਸੂਦ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਦੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਮਾਰਕੀਟ ਕਮੇਟੀ ਰਾਜਪੁਰਾ ਦਾ ਚੇਅਰਮੈਨ ਥਾਪ ਕੇ ਨਵੀਂ ਜਿੰਮੇਵਾਰੀ ਦਿੱਤੀ ਗਈ ਹੈ। 0





