ਰਜਿੰਦਰ ਹਸਪਤਾਲ ‘ ਚ ਗੰਦਗੀ ਨਾਲ ਲਿੱਬੜਿਆ ਭੁੱਖਾ ਭਾਣਾ ਮਾਰ ਰਿਹਾ ਆਪਣੀ ਮੌਤ ਨੂੰ ਅਵਾਜ਼ਾ, ਇਨਸਾਨੀਅਤ ਹੋ ਰਹੀ ਸ਼ਰਮ ਸ਼ਾਰ
ਪਟਿਆਲਾ(ਨਿਊਜ਼ ਸਟੇਸ਼ਨ ਪੰਜਾਬ ਬਿਊਰੋ):- ਸੁਤਰਾਂ ਤੀ ਮਿਲੀ ਜਾਣਕਾਰੀ ਮੁਤਾਬਕ ਇਕ ਆਦਮੀ ਜਿਸ ਦਾ ਨਾਮ ਪਰਮਜੀਤ ਸਿੰਘ ਉਰਫ ਲਵਲੀ ਦੱਸਿਆ ਜਾ ਰਿਹਾ ਹੈ ਜਿਸ ਨੂੰ 2 ਮਾਰਚ ਨੂੰ ਰਾਜਪੁਰਾ ਤੋਂ ਪਟਿਆਲਾ ਇਲਾਜ ਲਈ ਰੈਫਰ ਕੀਤਾ ਗਿਆ ਸੀ । ਤੇ ਉਸ ਸਮੇਂ ਤੋਂ ਹੀ ਇਸ ਦਾ ਇਲਾਜ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਚੱਲ ਰਿਹਾ ਹੈ ਮਿਲੀ ਜਾਣਕਾਰੀ ਮੁਤਾਬਕ ਪਰਮਜੀਤ ਵੱਲੋ ਰਾਜਪੁਰਾ ਦੇ ਐਸ ਡੀ ਐਮ ਨੂੰ ਇਕ ਦਰਖਾਸਤ ਦਿੱਤੀ ਗਈ ਸੀ ਜਿਸ ਵਿੱਚ ਉਸ ਵੱਲੋ ਆਪਣੀ ਸਾਰੀ ਹੱਡ ਬਿਤੀ ਦਾ ਜਿਕਰ ਕਰ ਦਿੱਤਾ ਸੀ ਕਿ ਕਿਸ ਤਰਾਂ ਉਹ ਆਪਣੀਆਂ ਦਾ ਮਾਰਿਆ ਸੜਕਾਂ ਤੇ ਹਸਪਤਾਲਾਂ ਦੇ ਧੱਕੇ ਖਾਣ ਨੂੰ ਮਜਬੂਰ ਹੈ ਉਸ ਕੋਲ ਖਾਣ ਪੀਣ ਤੇ ਰਹਿਣ ਲਈ ਵੀ ਕੋਈ ਥੋ ਟਿਕਾਣਾ ਨਹੀਂ ਹੈ ਉਸ ਦੀ ਪਤਨੀ ਬੱਚੇ ਤੇ ਕੋਈ ਵੀ ਰਿਸ਼ਤੇ ਦਾਰ ਉਸ ਦੀ ਸਾਹਿਤ ਨਹੀਂ ਕਰ ਰਿਹਾ ਇਸ ਲਈ ਉਸ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਿਛਲੇ 9 ਮਹੀਨਿਆਂ ਤੋਂ ਉਹ ਪ੍ਰਸ਼ਾਸਨ ਤੋਂ ਆਪਣੇ ਮਨੁੱਖੀ ਹੱਕਾ ਲਈ ਬੇਨਤੀ ਕਰਦਾ ਆ ਰਿਹਾ ਹੈ ਪਰ ਕਿਸੇ ਨੇ ਉਸ ਦੀ ਬਾਤ ਨਹੀਂ ਪੁੱਛੀ ਇਸ ਦੇ ਨਾਲ ਉਸ ਨੇ ਇਹ ਵੀ ਕਿਹਾ ਕਿ ਮੇਰੇ ਇਹਨਾਂ ਹਲਾਤਾਂ ਬਾਰੇ ਐਨ ਆਰ ਆਈ ਪੁਲਿਸ ਨੂੰ ਅਤੇ ਮੇਰੀ ਇਟਲੀ ਦੀ ਐਮਬੈਸੀ ਨੂੰ ਇਤਲਾਹ ਦਿੱਤੀ ਜਾਵੇ ਤੇ ਮੇਰੇ ਖਾਣ ਪੀਣ ਅਤੇ ਇਲਾਜ ਦੀ ਸਾਹਿਤ ਦਿੱਤੀ ਜਾਵੇ ਪਰ ਕਿਸੇ ਨੇ ਉਸ ਦੀ ਬਾਤ ਨਹੀਂ ਪੁੱਛੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਵਟਸਅਪ ਨਬਰ ਤੇ ਵੀ ਇਤਲਾਹ ਦਿੱਤੀ ਗਈ ਪਰ ਕੋਈ ਗੱਲ ਨਹੀਂ ਬਣੀ
ਮੌਜੂਦਾ ਹਾਲਾਤ ਇਹ ਹਨ ਕਿ ਰਾਜਿੰਦਰ ਹਸਪਤਾਲ ਦੇ ਵਾਰਡ ਨਬਰ 15 ‘ ਚ ਪਰਮਜੀਤ ਸਿੰਘ ਐਨ ਆਰ ਆਈ ਕਥਿਤ ਜਿਸ ਉੱਤੇ ਕੀੜੇ ਭਿਨਕਦੇ ਹੋਏ ਪੰਜਾਬ ਸਰਕਾਰ ਦੇ ਐਨ ਆਰ ਆਈ ਆ ਦੇ ਹੱਕਾ ਦੀ ਰਾਖੀ ਦੇ ਫੋਕੇ ਦਾਅਵਿਆਂ ਦੀ ਪੋਲ ਖੋਲ੍ਹਦੇ ਦੇਖੇ ਜਾ ਸਕਦੇ ਹਨ।
ਰਾਜਿੰਦਰਾ ਹਸਪਤਾਲ ‘ ਚ ਆਪਣਾ ਇਲਾਜ ਕਰਵਾ ਰਹੇ ਇਕ ਪਰਵਾਸੀ ਮਰੀਜ ਨੇ ਕਿਹਾ ਇਕ ਮੈ ਕਈ ਦਿਨਾਂ ਦਾ ਇਸ ਨੂੰ ਵੇਖ ਰਿਹਾ ਹੈ ਇਸ ਕੋਲ ਕੌਈ ਨਹੀਂ ਆਉਂਦਾ ਤੇ ਇਸ ਦੇ ਡਾਇਪਰ ਤੇ ਕੀੜੇ ਰੇਂਗ ਰਹੇ ਹਨ ਜਿਸ ਨੂੰ ਸਾਫ ਕਰਨ ਵਾਲਾ ਕੋਈ ਨਹੀਂ ਪੰਜਾਬ ‘ ਚ ਵੱਡੇ ਵੱਡੇ ਮਨੁੱਖੀ ਸੇਵਾ ਤੇ ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲੀਆਂ ਸੰਸਥਾਵਾਂ ਦੇ ਦਾਅਵੇ ਵੀ ਫੋਕੇ ਹੀ ਹਨ ਉਹਨਾਂ ਦੇ ਕਿਸੇ ਵੀ ਨੁਮਾਇੰਦੇ ਨੇ ਇਸ ਵੀਰ ਦੀ ਅੱਜ ਤੱਕ ਸਾਰ ਨਹੀਂ ਲਈ ਅਤੇ ਨੇ ਹੀ ਇਸ ਦਾ ਹਸਪਤਾਲ਼ ਵਿਚ ਚੰਗਾ ਇਲਾਜ ਹੋ ਰਿਹਾ ਹੈ ਪੰਜਾਬ ਦੀ ਧਰਤੀ ਤੇ ਪੰਜਾਬੀ ਦਾ ਇੰਨਾ ਮਾੜਾ ਹਾਲ ਹੋਣਾ ਪੰਜਾਬੀਆਂ ਲਈ ਸ਼ਰਮ ਦੀ ਗੱਲ ਹੈ।
ਹੁਣ ਵੇਖਣਾ ਇਹ ਹੋਵੇਗਾ ਕਿ ਕਿੰਨੇ ਪੰਜਾਬੀ ਵੀਰ ਇਸ ਐਨ ਆਰ ਆਈ ਪੰਜਾਬੀ ਭਰਾ ਦੀ ਸਾਹਿਤ ਲਈ ਅੱਗੇ ਆਉਂਦੇ ਹਨ।





