ਹਲਕਾ ਰਾਜਪੁਰਾ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਪਾਰਕ ਦੇ ਨਵੀਨੀਕਰਨ ਦਾ ਰੱਖਿਆ ਨੀਂਹ ਪੱਥਰ
ਨਗਰ ਕੌਂਸਲ ਵੱਲੋਂ ਕਬਜ਼ੇ ਚ ਲਈ ਸੀਤਲ ਕਲੋਨੀ ਦੀ ਜਮੀਨ ਚ ਜ਼ਮੀਨ ਤੇ ਨਵੇ ਪਾਰਕ ਬਣਾਉਣ ਦੇ ਕੰਮ ਦਾ ਕਮ ਸ਼ੁਰੂ

ਰਾਜਪੁਰਾ(ਗੁਰ ਅੰਸ਼ ਸਿੰਘ):-ਸਥਾਨਕ ਮਿਰਚ ਮੰਡੀ ਸੀਤਲ ਕਲੋਨੀ ਵਿਖੇ ਸਥਿਤ ਨਗਰ ਕੌਂਸਲ ਦੇ ਕਰੀਬ 5000 ਗਜ ਰਕਬੇ ਤੇ ਨਵੀ ਪਾਰਕ ਬਣਾਉਣ ਦੇ ਕੰਮ ਦਾ ਅੱਜ ਹਲਕਾ ਰਾਜਪੁਰਾ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਨੀਹ ਪੱਥਰ ਰੱਖਿਆ। ਦੱਸਣਯੋਗ ਹੈ ਕਿ ਬੀਤੇ ਦਿਨੀਂ 10 ਮਾਰਚ ਨੂੰ ਨਗਰ ਕੌਂਸਲ ਨੇ ਉਕਤ ਜ਼ਮੀਨ ਨੂੰ ਕਰੀਬ 50 ਸਾਲਾਂ ਬਾਅਦ ਨਜਾਇਜ਼ ਕਬਜਾਧਾਰੀਆਂ ਤੋ ਕਬਜ਼ਾ ਛੁਡਵਾਇਆ ਹੈ।ਇਸ ਸਬੰਧੀ ਵਾਰਡ ਨੰਬਰ 26 ਵਾਸੀਆਂ ਵੱਲੋਂ ਰੱਖੇ ਗਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਇਸ ਗਰਾਊਂਡ ਦੇ ਨਾਲ ਲਗਦੀਆਂ 5-6 ਕਲੋਨੀ ਵਾਸੀਆਂ ਨੇ ਉਕਤ ਜਗਾਂ ਤੇ ਸੁੰਦਰ ਪਾਰਕ ਬਣਾਉਣ ਦੀ ਮੰਗ ਰੱਖੀ ਸੀ।ਜਿਸ ਵਾਅਦੇ ਨੂੰ ਪੂਰਾ ਕਰਦੇ ਹੋਏ ਵਿਧਾਇਕਾ ਮੈਡਮ ਨੀਨਾ ਮਿੱਤਲ ਅੱਜ ਨਵੇਂ ਪਾਰਕ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾ ਦਿੱਤੀ ਹੈ। ਪੱਤਰਕਾਰਾ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਕਤ ਪਾਰਕ ਦੀ ਮਲਕੀਅਤ ਨਗਰ ਕੌਂਸਲ ਕੋਲ ਹੀ ਰਹੇਗੀ।ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਇੱਥੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ।ਵਿਧਾਇਕਾ ਨੇ ਹਲਕਾ ਰਾਜਪੁਰਾ ਵਿਖੇ ਹੋਰ ਨਜਾਇਜ਼ ਕਬਜਾਧਾਰੀਆਂ ਨੂੰ ਵੀ ਸੁਨੇਹਾ ਦਿੰਦਿਆਂ ਕਿਹਾ ਕਿ ਉਹ ਸਰਕਾਰੀ ਜਾਇਦਾਦਾਂ ਤੇ ਕੀਤੇ ਨਜਾਇਜ਼ ਕਬਜ਼ਏ ਆਪਣੇ ਆਪ ਛੱਡ ਦੇਣ ਨਹੀਂ ਤਾਂ ਮਜਬੂਰਨ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਸਰਕਾਰੀ ਜ਼ਮੀਨ ਉਪਰ ਨਜਾਇਜ਼ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ।ਇਸ ਮੌਕੇ ਵਾਰਡ ਨੰਬਰ 26 ਅਤੇ ਕਲੋਨੀ ਵਾਸੀਆਂ ਵੱਲੋਂ ਵਿਧਾਇਕਾ ਉਪਰ ਫੁੱਲਾਂ ਦੀ ਵਰਖਾ ਕਰਦੇ ਹੋਏ ਦਿਲ ਦੀ ਗਹਿਰਾਈਆ ਤੋਂ ਧੰਨਵਾਦ ਕੀਤਾ।ਇਸ ਮੌਕੇ ਸ੍ਰੀ ਅਜੈ ਮਿੱਤਲ, ਐਡਵੋਕੇਟ,ਲਵਿਸ਼ ਮਿੱਤਲ, ਨਗਰ ਕੌਂਸਲ ਦੇ ਮੀਤ ਪ੍ਰਧਾਨ ਰਾਜੇਸ਼ ਇੰਸਾ, ਕਾਰਜ ਸਾਧਕ ਅਫ਼ਸਰ ਅਵਤਾਰ ਚੰਦ, ਦਵਿੰਦਰ ਬੈਦਵਾਨ, ਫੂਡ ਸਪਲਾਈ ਕੋਆਰਡੀਨੇਟਰ ਟਿੰਕੂ ਬੰਸਲ,ਸਚਿਨ ਮਿੱਤਲ, ਵਿਜੈ ਪਾਠਕ, ਰਿਤੇਸ਼ ਬਾਂਸਲ,ਭੁਪਿੰਦਰ ਚੋਪੜਾ, ਅਮਰਿੰਦਰ ਮੀਰੀ ਪੀਏ,ਰਾਜੇਸ ਬੋਵਾ,ਜਸਵੀਰ ਸਿੰਘ ਚੀਮਾ,ਐਡਵੋਕੇਟ ਦਵਿੰਦਰ ਸਿੰਘ,ਸਵਰਨ ਸਿੰਘ, ਗੁਰਪ੍ਰੀਤ ਸਿੰਘ, ਜਗਮੋਹਨ ਸਿੰਘ,ਨੀਰਜ ਟਿਕੂ, ਭੁਪਿੰਦਰ ਚੋਪੜਾ,ਅਮਰਪ੍ਰੀਤ ਸੰਧੂ, ਕੁਲਵੰਤ ਕੌਰ, ਪਿਆਰ ਕੌਰ, ਬਾਬਾ ਸ਼ਿਵ ਨਾਥ,ਮਨੀ ਸੁਨੇਜਾ, ਹਰਜੀਤ ਸਿੰਘ ਕੋਹਲੀ,ਕੇਵਲ ਕਿਸਨ,ਕੋਸਲਰ ਬਿਕਰਮ ਸਿੰਘ,ਕੌਂਸਲਰ ਸੁਖਚੈਨ ਸਰਵਾਰਾ, ਸੁਮਿਤ ਬਖਸੀ,ਬਲਵਿੰਦਰ ਠਾਕੁਰ,ਮਨੀਸ ਸੂਦ,ਗੁਰਵੀਰ ਸਰਾਓ,ਮੇਜਰ ਸਿੰਘ ਬਖਸ਼ੀਵਾਲਾ,ਰਤਨੇਸ ਜਿੰਦਲ,ਨੀਤਿਨ ਪਹੁੰਜਾ, ਗੁਰਸ਼ਰਨ ਸਿੰਘ ਵਿੱਰਕ,ਅਮਨ ਸੈਣੀ,ਤਰੂਣ ਸ਼ਰਮਾ ਤੋਂ ਇਲਾਵਾ ਹੋਰ ਕਲੋਨੀ ਵਾਸੀ ਮੌਜੂਦ ਸਨ।







