ਪਟੇਲ ਕਾਲਜ ‘ ਚ ਅਲੂਮਨੀ ਮੀਟ ਦਾ ਆਯੋਜਨ 

ਫੋਟੋ :-ਪਟੇਲ ਕਾਲਜ ਵਿਖੇ ਰੱਖੀ ਗਈ ਅਲੋਮਨੀ ਮੀਟਿੰਗ ਦੌਰਾਨ ਕਾਲਜ ਦੇ ਸਾਬਕਾ ਵਿਦਿਆਰਥੀ ਗਰੁੱਪ ਫੋਟੋ ਖਿਚਾਉਂਦੇ ਹੋਏ।

ਰਾਜਪੁਰਾ ( ਗੁਰ ਅੰਸ਼ ਸਿੰਘ):- ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ‘ ਚ ਸਾਬਕਾ ਵਿਦਿਆਰਥੀਆਂ ਨਾਲ ਆਪਣੇ ਸਦੀਵੀ ਸੰਬੰਧਾਂ ਨੂੰ ਜਾਰੀ ਰੱਖਣ ਲਈ ਡਾ. ਸ਼ੇਰ ਸਿੰਘ, ਸਕੱਤਰ, ਓਲਡ ਸਟੂਡੈਂਟਸ ਐਸੋਸੀਏਸ਼ਨ ਦੀ ਅਗਵਾਈ ਹੇਠ ਅਲੂਮਨੀ ਮੀਟ ਦਾ ਆਯੋਜਨ ਕੀਤਾ ਗਿਆ। ਸਮਾਗਮ ਦਾ ਆਗਾਜ਼ ਜੋਤੀ ਪ੍ਰਜਵਲਨ ਤੇ ਸਰਸਵਤੀ ਵੰਦਨਾ ਨਾਲ ਕੀਤਾ ਗਿਆ। ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਨੇ ਸਵਾਗਤੀ ਭਾਸ਼ਣ ਦਿੰਦਿਆਂ ਇਸ ਸਮਾਗਮ ਦਾ ਉਦੇਸ਼ ਪੁਰਾਣੇ ਵਿਦਿਆਰਥੀਆਂ ਨੂੰ ਮਿਲਾਉਣ ਤੇ ਆਪਣੇ ਅਨੁਭਵਾਂ ਨੂੰ ਸਾਂਝੇ ਕਰਨ ਲਈ ਪਲੇਟਫਾਰਮ ਮੁਹੱਈਆ ਕਰਵਾਉਣਾ ਦੱਸਿਆ ਅਤੇ ਨਾਲ ਹੀ ਕਾਲਜ ਦੀਆਂ ਉਪਲੱਬਧੀਆਂ ਤੋਂ ਵੀ ਜਾਣੂ ਕਰਵਾਇਆ। ਕਾਲਜ ਦੇ ਸਾਬਕਾ ਵਿਦਿਆਰਥੀ ਅਮਰਜੀਤ ਸਿੰਘ ਦੂਆ (ਪ੍ਰਧਾਨ, ਓਲਡ ਸਟੂਡੈਂਟਸ ਐਸੋਸੀਏਸ਼ਨ), ਜਤਿਨ ਸਚਦੇਵਾ (ਬ੍ਰਾਂਚ ਮੈਨੇਜਰ, ਪੀ ਐਨ ਬੀ, ਰਾਜਪੁਰਾ), ਜਸਵੰਤ ਸਿੰਘ, ਡਾ. ਪਵਨ ਕੁਮਾਰ (ਐਸੋਸੀਏਟ ਪ੍ਰੋਫੈਸਰ, ਪਟੇਲ ਕਾਲਜ), ਵਿਜੇ ਕੁਮਾਰ ਵਰਮਾ, ਅਰਵਿੰਦਰਪਾਲ ਸਿੰਘ, ਅਸ਼ੋਕ ਕੁਮਾਰ ਸ਼ਰਮਾ, ਹਰਵਿੰਦਰ ਸਿੰਘ ਹਰਪਾਲਪੁਰ, ਉਪਕਾਰ ਸਿੰਘ (ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈਕੋਰਟ), ਯੋਗੇਸ਼, ਨੇਹਾ (ਸਾਬਕਾ ਅਸਿਸਟੈਂਟ ਪ੍ਰੋਫ਼ੈਸਰ, ਪਟੇਲ ਕਾਲਜ) ਅਤੇ ਅਭਿਸ਼ੇਕ ਚੌਹਾਨ (ਗ੍ਰਾਸ ਆਰਟਿਸਟ) ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਾਲਜ ਦੇ ਨਿਸ਼ਾਨ ਲੋਕਲ ਨਾ ਹੋ ਕੇ ਗਲੋਬਲ ਹੋਣ ਦਾ ਦਾਅਵਾ ਕੀਤਾ ਤੇ ਕਾਲਜ ਨੂੰ ਹੋਰ ਵੀ ਉਚਾਈਆਂ ‘ਤੇ ਲੈਕੇ ਜਾਣ ਲਈ ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕੀਤੇ। ਡਾ. ਗੁਰਨਿੰਦਰ ਸਿੰਘ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਪਟੇਲ ਕਾਲਜ ਹਮੇਸ਼ਾਂ ਹੀ ਆਪਣੇ ਪੁਰਾਣੇ ਵਿਦਿਆਰਥੀਆਂ ਲਈ ਦਿਲ ਦੇ ਬੂਹੇ ਖੁੱਲੇ ਰੱਖਦਾ ਹੈ ਅਤੇ ਉਨ੍ਹਾਂ ਦਾ ਸਤਿਕਾਰ ਕਰਦਾ ਹੈ ਅਤੇ ਭਵਿੱਖ ਵਿੱਚ ਵੀ ਕਰਦਾ ਰਹੇਗਾ| ਮੰਚ ਸੰਚਾਲਨ ਡਾ. ਗੀਤੂ ਗੁਡਵਾਨੀ ਅਤੇ ਡਾ. ਗੁਰਪ੍ਰੀਤ ਸਿੰਘ ‘ਜੀਪੀ’ ਦੁਆਰਾ ਬਾਖੂਬੀ ਕੀਤਾ ਗਿਆ| ਸਮਾਗਮ ਵਿੱਚ ਸ਼ਾਮਲ ਹੋਏ ਸਾਰੇ ਐਲੂਮਨੀਆਂ ਦਾ ਸਨਮਾਨ ਚਿੰਨ੍ਹ ਨਾਲ ਕਾਲਜ ਵੱਲੋਂ ਅਦਬ ਸਤਿਕਾਰ ਕੀਤਾ ਗਿਆ। ਇਹ ਆਯੋਜਨ ਪੁਰਾਣੇ ਸਮਿਆਂ ਨੂੰ ਯਾਦ ਕਰਨ ਤੇ ਸਾਲਾਂ ਪੁਰਾਣੇ ਵਿਛੜੇ ਸਾਥੀ ਵਿਦਿਆਰਥੀਆਂ ਨੂੰ ਮਿਲਾਉਣ ਦਾ ਇਕ ਯਾਦਗਾਰੀ ਯਤਨ ਹੋ ਨਿਬੜਿਆ। ਇਸ ਮੌਕੇ ਕਾਲਜ ਸਟਾਫ਼ ਵਿੱਚੋਂ ਡਾ. ਤਰਨਜੀਤ ਸਿੰਘ, ਡਾ. ਜੈਦੀਪ ਸਿੰਘ, ਡਾ. ਵੰਦਨਾ ਗੁਪਤਾ, ਡਾ. ਮਨਦੀਪ ਕੌਰ, ਡਾ. ਹਿਨਾ ਗੁਪਤਾ, ਡਾ. ਹਰਜਿੰਦਰ ਕੌਰ, ਡਾ. ਜਸਨੀਤ ਕੌਰ, ਡਾ. ਮਨਦੀਪ ਸਿੰਘ, ਪ੍ਰੋ. ਏਕਾਂਤ ਗੁਪਤਾ, ਪ੍ਰੋ. ਗੀਤਿਕਾ ਗੁਡਵਾਨੀ, ਪ੍ਰੋ. ਮਨਦੀਪ ਕੌਰ, ਪ੍ਰੋ. ਸ਼ੈਲੀ, ਪ੍ਰੋ. ਮਮਤਾ, ਪ੍ਰੋ. ਅਮ੍ਰਿਤਪਾਲ, ਪ੍ਰੋ. ਲਿਜ਼ਾ ਸੇਠੀ ਅਤੇ ਕੋਚ ਹਰਪ੍ਰੀਤ ਸਿੰਘ ਮੌਜ਼ੂਦ ਰਹੇ|

  • Related Posts

    ਡਿਪਟੀ ਕਮਿਸ਼ਨਰ ਵੱਲੋਂ ਤਿਉਹਾਰਾਂ ਦੇ ਸੀਜ਼ਨ ਮੌਕੇ ਫੂਡ ਸੇਫਟੀ ਬਾਰੇ ਸਖ਼ਤ ਚੌਕਸੀ ਦੇ ਨਿਰਦੇਸ਼

    – ਫੂਡ ਸੇਫਟੀ ਟੀਮਾਂ ਨੂੰ ਨਾਗਰਿਕਾਂ ਲਈ ਸੁਰੱਖਿਅਤ ਤੇ ਗੁਣਵੱਤਾ ਵਾਲੀਆਂ ਖਾਣ-ਪੀਣ ਦੀਆਂ ਵਸਤਾਂ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਨਿਰਦੇਸ਼ -ਦੁੱਧ, ਮਠਿਆਈਆਂ, ਘਿਓ ਤੇ ਪਨੀਰ ਦੇ ਨਮੂਨੇ ਲੈਣ ਦੇ ਆਦੇਸ਼;…

    ਸਿਹਤ ਮੰਤਰੀ ਨੇ ਰਾਸ਼ਟਰੀ ਸਵੈ-ਇੱਛਕ ਖ਼ੂਨਦਾਨ ਦਿਵਸ ‘ ਤੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

    ਸਮਾਗਮ ਵਿੱਚ ਖੂਨਦਾਨੀ ਸੰਸਥਾਵਾਂ, ਸਮਾਜਿਕ ਸੰਸਥਾਵਾਂ ਅਤੇ ਕਪਲ ਡੋਨਰਾਂ ਦਾ ਕੀਤਾ ਸਨਮਾਨ ਡਾ ਕੰਚਨ ਭਾਰਦਵਾਜ ਨੂੰ ਕੀਤਾ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਪਟਿਆਲਾ (ਗੁਰਅੰਸ਼ ਸਿੰਘ):- ਰਾਸ਼ਟਰੀ ਸਵੈ-ਇੱਛਕ ਖੂਨਦਾਨ ਦਿਵਸ ਸਬੰਧੀ…

    Leave a Reply

    Your email address will not be published. Required fields are marked *