ਨਿਊ ਗ੍ਰੈਨ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਨੇ ਕੀਤਾ ਚੈਅਰਮੈਨ ਦੀਪਕ ਸੂਦ ਜਿੰਦਾ ਸਨਮਾਨ

ਨਿਊ ਗ੍ਰੈਨ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਨੇ ਕੀਤਾ ਚੈਅਰਮੈਨ ਦੀਪਕ ਸੂਦ ਜਿੰਦਾ ਸਨਮਾਨ

ਰਾਜਪੁਰ (ਗੁਰਅੰਸ਼ ਸਿੰਘ) ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਾਰਕੀਟ ਕਮੇਟੀ ਰਾਜਪੁਰਾ ਦੇ ਨਵੇਂ ਬਣੇ ਚੈਅਰਮੈਨ ਸ਼੍ਰੀ ਦੀਪਕ ਸੂਦ ਜੀ ਦਾ ਜਰਨਲ ਸਕੱਤਰ ਆੜ੍ਹਤੀ ਐਸੋਸੀਏਸ਼ਨ ਪੰਜਾਬ ਸ਼੍ਰੀ ਰਜਿੰਦਰ ਨਿਰੰਕਾਰੀ ਜੀ ਦੀ ਦੁਕਾਨ ਤੇ ਨਿਊ ਗ੍ਰੈਨ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਵਲੋ ਇਕ ਸਨਮਾਨ ਸਮਰਾਹੋ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਚੇਅਰਮੈਨ ਸ਼੍ਰੀ ਦੀਪਕ ਸੂਦ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਨਾਜ ਮੰਡੀ ਰਾਜਪੁਰਾ ਵਿਖੇ ਕਣਕ ਦੀ ਖ਼ਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਆੜ੍ਹਤੀ ਵੀਰਾਂ ਅਤੇ ਕਿਸਾਨਾਂ ਭਰਾਵਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂ ਇਹ ਵੀ ਕਿਹਾ  ਕਿ ਪੰਜਾਬ ਸਰਕਾਰ ਵਲੋਂ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰ ਦਿੱਤੀ ਗਈ ਹੈ।ਇਸ ਵਾਰ ਸਰਕਾਰ ਵਲੋ ਕਣਕ ਦਾ ਸਰਕਾਰੀ ਭਾਅ 2425 ਰੁਪਏ ਪ੍ਰਤੀ ਕੁਵਿੰਟਲ ਤੈਅ ਕੀਤਾ ਗਿਆ ਹੈ।ਜੇਕਰ ਕੋਈ ਵੀ ਕਿਸਾਨ ਆਪਣੀ ਕਣਕ ਦੀ ਫਸਲ ਮੰਡੀ ਵਿਚ ਲੈ ਕੇ ਆਉਂਦਾ ਹੈ ਤਾਂ ਉਸ ਦੀ ਫ਼ਸਲ ਦਾ ਇਕ ਇਕ ਦਾਣਾ ਖ਼ਰੀਦ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਸਾਨਾਂ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫ਼ਸਲ ਨੂੰ ਚੰਗੀ ਤਰਾਂ ਨਾਲ ਸੁਕਾ ਕੇ ਹੀ ਮੰਡੀ ਵਿਚ ਲੈ ਕੇ ਆਉਣ ਜਿਸ ਨਾਲ ਜਿੱਥੇ ਕਿਸਾਨ ਭਰਵਾਂ ਨੂੰ ਇਸ ਦਾ ਫਾਇਦਾ ਹੋਵਾਗਾ ਉਸ ਦੇ ਨਾਲ ਹੀ ਲਮੇ ਸਮੇ ਤੱਕ ਸੁੱਕੀ ਹੋਈ ਫਸਲ ਨੂੰ ਸੰਭਾਲਣ ਤੇ ਲੋੜ ਮੰਦਾ ਤੱਕ ਪਹੁਚਾਉਣ’ ਚ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਆਵੇਗੀ।ਇਸ ਮੋਕੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ,ਰਵੀ ਅਹੂਜਾ,ਮਦਨ ਬੱਬਰ,ਸੁਨੀਲ ਬਜਾਜ,ਜਤਿੰਦਰ ਨਾਟੀ,ਸੁਖਦੇਵ ਬਾਂਸਲ,ਜਤਿੰਦਰ ਪਹੂਜਾ,ਹਰਿੰਦਰ ਸੇਠੀ,ਮਨੀਸ਼ ਜਿੰਦਲ ਅਤੇ ਸਮੂਹ ਆੜ੍ਹਤੀ ਮੌਜੂਦ ਸਨ।

  • Related Posts

    ਵਾਤਾਵਰਨ ਦੀ ਸੰਭਾਲ ਲਈ ਸਭਨਾ ‘ ਚ ਸੁਹਿਰਦਤਾ ਅਤੇ ਸਾਂਝੀ ਜ਼ਿੰਮੇਵਾਰੀ ਦੀ ਲੋੜ:- ਜਜਵਿੰਦਰ ਸਿੰਘ ਚੌਕੀ ਇੰਚਾਰਜ ਤੇਪਲਾ 

    ਵਾਤਾਵਰਨ ਦੀ ਸੰਭਾਲ ਲਈ ਸਭਨਾ ‘ ਚ ਸੁਹਿਰਦਤਾ ਅਤੇ ਸਾਂਝੀ ਜ਼ਿੰਮੇਵਾਰੀ ਦੀ ਲੋੜ:- ਜਜਵਿੰਦਰ ਸਿੰਘ ਚੌਕੀ ਇੰਚਾਰਜ ਤੇਪਲਾ  ਪੁਲਿਸ ਚੌਂਕੀ ਤੇਪਲਾ ‘ਚ ਵਾਤਾਵਰਨ ਦੀ ਸ਼ੁੱਧਤਾ ਲਈ ਮੁਲਾਜਮਾਂ ਨੇ ਫਲਦਾਰ ਅਤੇ…

    ਮਾਨ ਸਰਕਾਰ ਦੀ ਪਾਰਦਰਸ਼ੀ ਸੋਚ ਨੇ ਸੂਬੇ ਦੇ ਨਾਗਰਿਕਾ ਦਾ ਭਰੋਸਾ ਰੱਖਿਆ ਬਰਕਰਾਰ:-ਵਿਧਾਇਕਾ ਨੀਨਾ ਮਿੱਤਲ ਵਿਧਾਇਕਾ ਸੈਂਕੜੇ ਵਰਕਰਾਂ ਦੇ ਕਾਫਲੇ ਨਾਲ ਲੁਧਿਆਣਾ ਧੰਨਵਾਦੀ ਰੋਡ ਸੋ ਲਈ ਹੋਏ ਰਵਾਨਾ 

    ਮਾਨ ਸਰਕਾਰ ਦੀ ਪਾਰਦਰਸ਼ੀ ਸੋਚ ਨੇ ਸੂਬੇ ਦੇ ਨਾਗਰਿਕਾ ਦਾ ਭਰੋਸਾ ਰੱਖਿਆ ਬਰਕਰਾਰ:-ਵਿਧਾਇਕਾ ਨੀਨਾ ਮਿੱਤਲ ਵਿਧਾਇਕਾ ਸੈਂਕੜੇ ਵਰਕਰਾਂ ਦੇ ਕਾਫਲੇ ਨਾਲ ਲੁਧਿਆਣਾ ਧੰਨਵਾਦੀ ਰੋਡ ਸੋ ਲਈ ਹੋਏ ਰਵਾਨਾ  ਰਾਜਪੁਰਾ (ਗੁਰ…

    Leave a Reply

    Your email address will not be published. Required fields are marked *