ਭੇਡਵਾਲ ਸ਼ਮਸ਼ਾਨ ਘਾਟ ‘ ਵਿੱਚੋ ਲੱਖਾਂ ਦੀ ਕੀਮਤ ਦੇ ਹਰੇ ਭਰੇ ਰੁੱਖ ਹੋਏ ਚੋਰੀ
-ਹਜਾਰਾ ਨਿਰਦੋਸ਼ ਮਾਸੂਮ ਪੰਛੀਆ ਤੇ ਜੀਵ ਜੰਤੂਆਂ ਦੇ ਆਲਣਿਆਂ ਤੇ ਚਲਿਆ ਬੁਲਡੋਜ਼ਰ

ਰਾਜਪੁਰਾ (ਅਜਾਦ ਪਟਿਆਲਵੀ):- ਪੰਜਾਬ ਦੇ ਜਿਲਾ ਪਟਿਆਲਾ ਦੀ ਤਹਿਸੀਲ ਰਾਜਪੁਰਾ ਦੇ ਅਧੀਨ ਆਉਂਦੇ ਪਿੰਡ ਭੇਡਵਾਲ ‘ ਚ ਦੀ ਇਕ ਸ਼ਮਸ਼ਾਨ ਘਾਟ ਵਿੱਚੋ ਵੱਡੀ ਗਿਣਤੀ ਵਿਚ ਹਰੇ ਭਰੇ ਰੁੱਖਾਂ ਨੂੰ ਕੱਟ,ਹਜਾਰਾ ਮਾਸੂਮ ਪੰਛੀਆ ਤੇ ਜੀਵ ਜੰਤੂਆਂ ਦੇ ਆਲਣਿਆਂ ਨੂੰ ਉਜਾੜਕੇ ਕੱਟੇ ਗਏ ਰੁੱਖਾ ਦੀ ਲੱਖਾਂ ਰੁਪਏ ਦੀ ਲੱਕੜ ਨੂੰ ਚੋਰੀ ਕਰ ਖੁਰਦ ਬੁਰਦ ਕਰਨ ਦਾ ਮਾਮਲਾ ਸਾਮਣੇ ਆਇਆ ਹੈ।
ਸੁਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਿੰਡ ਭੇਡਵਾਲ ਵਿਚ ਆਮਣੇ ਸਾਹਮਣੇ ਦੋ ਸ਼ਮਸ਼ਾਨ ਘਾਟ ਬਣੇ ਹੋਏ ਹਨ ਪਿੰਡ ਦੀ ਜਿਸ ਸ਼ਮਸ਼ਾਨ ਘਾਟ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਉਸ ਵਿੱਚ ਜਦੋਂ ਕੋਈ ਪਿੰਡ ਵਾਸੀ ਦਾ ਅਕਾਲ ਚਲਾਣਾ ਕਰ ਜਾਂਦਾ ਹੈ ਤਾਂ ਉਸ ਦੀ ਮਿਰਤਕ ਦੇਹ ਦਾ ਸੰਸਕਾਰ ਕਰਨ ਲਈ ਪਿੰਡ ਦੇ ਇਸ ਸ਼ਮਸ਼ਾਨ ਘਾਟ ਵਿਚ ਲਿਆਇਆ ਜਾਂਦਾ ਹੈ ਜਦੋਂ ਪਿੰਡ ਵਾਸੀ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਦੀ ਇਸ ਘੜੀ ਵਿੱਚ ਸ਼ਮਸ਼ਾਨ ਘਾਟ ਵਿਚ ਪਹੁੰਚਦੇ ਹਨ ਤਾਂ ਹਰੇ ਭਰੇ ਰੁੱਖਾਂ ਨਾਲ ਭਰਿਆ ਇਹ ਪਵਿੱਤਰ ਸਥਾਨ ਜਿੱਥੇ ਉਹਨਾਂ ਦੇ ਧੁੱਪ ਵਿਚ ਸੜਦੇ ਸ਼ਰੀਰਾਂ ਨੂੰ ਠੰਡੀ ਛਾ ਤੇ ਜੀਣ ਲਈ ਸਾਫ ਸਾਹ ਦਿੰਦਾ ਆ ਰਿਹਾ ਸੀ ਉਸ ਦੇ ਨਾਲ ਹੀ ਇਸ ਪਵਿੱਤਰ ਸਥਾਨ ਤੇ ਪੰਛੀਆ ਦੇ ਆਲਣਿਆਂ ‘ ਚ ਬੈਠੇ ਉਹਨਾਂ ਦੇ ਬੱਚਿਆਂ ਅਤੇ ਹੋਰ ਜੀਵਾਂ ਦੀਆਂ ਗੂੰਜਦੀਆਂ ਦਰਗਾਹੀ ਮਿੱਠੀਆ ਅਵਾਜ਼ਾ ਸੋਕ ਸਭਾ ਵਿਚ ਆਏ ਪਿੰਡ ਵਾਸੀਆਂ ਦੇ ਦੁਖੀ ਮਨਾ ਤੇ ਮਰਹਮ ਲਾ ਉਹਨਾਂ ਨੂੰ ਸਕੂਨ ਪਹੁੰਚਾਉਂਦੀਆਂ ਸਨ। ਹੁਣ ਪਿੰਡ ਦੇ ਇਸ ਸ਼ਮਸ਼ਾਨ ਘਾਟ ਵਿੱਚ ਰਹਿਣ ਵਾਲੇ ਹਜ਼ਾਰਾ ਨਿਰਦੋਸ਼ ਪੰਛੀ ਅਤੇ ਜੀਵ ਆਪਣੇ ਨਾਲ ਹੋਈ ਮਨੁੱਖੀ ਤਸ਼ੱਦਦ ਦਾ ਸ਼ਿਕਾਰ ਹੋਏ ਰੋਂਦੇ ਕੁਰਲਾਉਂਦੇ ਇਨਸਾਫ਼ ਮੰਗਦੇ ਨਜਰ ਆ ਰਹੇ ਹਨ।
ਪੰਛੀਆ ਅਤੇ ਜੀਵਾ ਨਾਲ ਪਿਆਰ ਕਰਨ ਵਾਲੇ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਮਜੂਦਾ ਸਰਪੰਚ ਦੀ ਕਾਰਗੁਜਾਰੀ ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਕਿਹਾ ਕਿ ਪਿੰਡ ਦੇ ਮੌਜੂਦਾ ਸਰਪੰਚ ਨੇ ਅਫ਼ਸਰ ਸ਼ਾਹੀ ਨਾਲ ਮਿਲਕੇ ਪਿੰਡ ਵਿਚ ਕਈ ਇਸ ਤਰਾਂ ਦੇ ਗੈਰ ਕਨੂੰਨੀ ਕੰਮ ਕੀਤੇ ਹਨ ਜਿਸ ਨਾਲ ਪੰਜਾਬ ਸਰਕਾਰ ਦਾ ਮਾਣ ਸਤਿਕਾਰ ਗਿਰ ਰਿਹਾ ਹੈ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਪੰਚ ਨੇ ਬਿਨਾ ਕਿਸੇ ਪਰਵੰਗੀ ਦੇ ਅਫ਼ਸਰ ਸ਼ਾਹੀ ਨਾਲ ਮਿਲੀ ਭੁਗਤ ਕਰਕੇ ਤਕਰੀਬਨ 35 ਤੋਂ 40 ਦੇ ਕਰੀਬ ਹਰੇ ਭਰੇ ਰੁੱਖਾ ਨੂੰ ਵੱਢਕੇ ਉਹਨਾਂ ਦੀ ਲੱਕੜ ਨੂੰ ਟਰਾਲੀਆਂ ਵਿਚ ਭਰ ਖੁਰਦ ਬੁਰਦ ਕਰ ਦਿੱਤਾ ਹੈ।ਤੇ ਜੇ ਸੀ ਬੀ ਦੀ ਮਦਦ ਨਾਲ ਹੁਣ ਕੱਟੇ ਹੋਏ ਮੁੱਡਾ ਨੂੰ ਗਾਇਬ ਕੀਤਾ ਜਾ ਰਿਹਾ ਹੈ ਅਤੇ ਆਪਣੇ ਨੀਜੀ ਲਾਲਚ ਦੀ ਪੂਰਤੀ ਲਈ ਬੇਜੁਬਾਨ ਪੰਛੀਆ ਅਤੇ ਜੀਵਾ ਦੇ ਘਰਾਂ ਨੂੰ ਉਜਾੜਿਆ ਹੈ ਜੋਕਿ ਸਰਾਰਸਰ ਗ਼ਲਤ ਤੇ ਗੈਰ ਕਾਨੂੰਨੀ ਹੈ।
ਇਸ ਮਾਮਲੇ ‘ ਚ ਮੌਜੂਦਾ ਸਰਪੰਚ ਰਾਜੀਵ ਕੁਮਾਰ ਦਾ ਪੱਖ ਜਾਨਣ ਲਈ ਉਹਨਾਂ ਨਾਲ ਗੱਲ ਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੈ ਕੋਈ ਗਲਤ ਕੰਮ ਨਹੀਂ ਕੀਤਾ ਮੈ ਪਿੰਡ ਦਾ ਵਿਕਾਸ ਕਰ ਰਿਹਾ ਹਾਂ ਉਹਨਾਂ ਨੂੰ ਜਦੋਂ ਕੱਟੇ ਜਾ ਰਹੇ ਰੁੱਖਾ ਦੀ ਪਰਵਾਨਗੀ ਆਦ ਤੇ ਲੱਕੜ ਖੁਰਦ ਬੁਰਦ ਕਰਨ ਦੇ ਸਵਾਲ ਦੇ ਜਵਾਬ ਵਿਚ ਉਹਨਾਂ ਨੇ ਕਿਹਾ ਕਿ ਮੈ ਇਸ ਬਾਰੇ ਕੁੱਝ ਨਹੀਂ ਕਹ ਸਕਦਾ।
ਜਦੋਂ ਇਸ ਮਾਮਲੇ ਸੰਬੰਧੀ ਬੀ ਡੀ ਪੀ ਓ ਸ਼ੰਭੂ ਨਾਲ ਗੱਲ ਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਇਕ ਗੰਭੀਰ ਮਾਮਲਾ ਹੈ ਜਿਸ ਬਾਰੇ ਮੈਨੂੰ ਆਪ ਜੀ ਤੋਂ ਪਤਾ ਲੱਗਾ ਹੈ ਮੇਰੇ ਮੁਤਾਬਕ ਪਿੰਡ ਭੇਡਵਾਲ ‘ਚ ਰੁੱਖਾਂ ਨੂੰ ਕੱਟਣ ਦੀ ਪਰਵਾਨਗੀ ਕਿਸੇ ਨੂੰ ਵੀ ਨਹੀਂ ਦਿੱਤੀ ਗਈ ਹੈ ਜੌ ਵੀ ਕਨੂੰਨ ਦੇ ਖਿਲਾਫ ਕੰਮ ਕਰੇਗਾ ਉਹ ਭਾਵੇਂ ਪੰਚ ਹੋਵੇ ਸਰਪੰਚ ਹੋਵੇ ਜਾਂ ਕੋਈ ਹੋਰ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਪਰੋਕਤ ਇਸ ਮਾਮਲੇ ‘ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਨਾਮਵਰ ਪਰੀਆਵਰਨ ਪ੍ਰੇਮੀ ਅਤੇ ਜੀਵ ਜੰਤੂਆਂ ਅਤੇ ਮਨੁੱਖੀ ਹੱਕਾ ਦੀ ਅਵਾਜ ਬੁਲੰਦ ਕਰਨ ਵਾਲੇ ਅੰਨਦਾਤਾ ਕਿਸਾਨ ਯੂਨੀਅਨ ਦੇ ਸਾਬਕਾ ਚੀਫ਼ ਐਲ ਏ ਐਡਵੋਕੇਟ ਉਪਕਾਰ ਸਿੰਘ ਨੇ ਕਿਹਾ ਕਿ ਕੁਦਰ ਦੀ ਅਮੁੱਲ ਦਾਤ ਰੁੱਖ ਅਤੇ ਜੀਵ ਕਿਸੇ ਤਾਕਤਵਰ ਦੀ ਨਿੱਜੀ ਜਾਇਦਾਦ ਨਹੀਂ ਹਨ ਜਿਸ ਨੂੰ ਉਹ ਜਦੋਂ ਚਾਹਵੇ ਉਜਾੜ ਦੇਵੇ ।ਇਸ ਲਈ ਮੈ ਸਰਕਾਰ ਨੂੰ ਬੇਨਤੀ ਕਰਦਾ ਹਾਂ ਇਕ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਵੇ ਅਤੇ ਇਸ ਵਿਚ ਜੋ ਵੀ ਵਿਅਕਤੀ ਸ਼ਾਮਲ ਹੈ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ । ਤਾਂ ਜੌ ਪੰਜਾਬ ਸਰਕਾਰ ਤੇ ਲੋਕਾਂ ਦਾ ਵਿਸ਼ਵਾਸ ਬਣਿਆ ਰਵੇ।





