ਰਾਜਪੁਰਾ (ਗੁਰਅੰਸ਼ ਸਿੰਘ ):- ਰਾਜਪੁਰਾ ਪ੍ਰੈਸ ਕਲੱਬ ਰਜਿ.ਰਾਜਪੁਰਾ ਦੀ ਸਲਾਨਾ ਚੋਣ ਮੀਟਿੰਗ ਕਲੱਬ ਦੇ ਕਾਰਜਕਾਰੀ ਪ੍ਰਧਾਨ ਦਰਸ਼ਨ ਸਿੰਘ ਮਿੱਠਾ ਦੀ ਅਗਵਾਈ ਵਿੱਚ ਕਰਵਾਈ ਗਈ।ਇਸ ਮੌਕੇ ਕਾਰਜਕਾਰੀ ਪ੍ਰਧਾਨ ਮਿੱਠਾ ਨੇ ਪੁਰਾਣੀ ਕਾਰਜਕਾਰਨੀ ਭੰਗ ਕਰਨ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਚੋਣ ਕਾਰਵਾਈ ਚੋਣ ਅਧਿਕਾਰੀ ਅਤੇ ਸੀਨੀਅਰ ਪੱਤਰਕਾਰ ਰਵਿੰਦਰ ਲਾਲੀ ਅਤੇ ਮੇਵਾ ਸਿੰਘ ਭੰਗੂ ਦੀ ਸਾਂਝੀ ਟੀਮ ਦੀ ਦੇਖ ਰੇਖ ਵਿੱਚ ਕਰਵਾਈ ਗਈ। ਚੋਣ ਮੀਟਿੰਗ ਵਿੱਚ ਸੀਨੀਅਰ ਪੱਤਰਕਾਰ ਹਰਵਿੰਦਰ ਸਿੰਘ ਗਗਨ ਨੂੰ ਰਾਜਪੁਰਾ ਪ੍ਰੈਸ ਕਲੱਬ ਰਜਿ. ਰਾਜਪੁਰਾ ਦਾ 2025- 26 ਲਈ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਇਹ ਮਤਾ ਪਾਸ ਕੀਤਾ ਗਿਆ ਕਿ ਪ੍ਰਧਾਨਗੀ ਦਾ ਕਾਰਜਕਾਲ 31 ਮਾਰਚ 2026 ਤੱਕ ਹੋਵੇਗਾ ਅਤੇ ਅਗਲੇ ਪ੍ਰਧਾਨ ਦੀ ਚੋਣ 31 ਮਾਰਚ ਤੋਂ ਪਹਿਲਾਂ ਪਹਿਲਾਂ ਕਰਵਾਉਣੀ ਹੋਵੇਗੀ।। ਮੀਟਿੰਗ ਵਿੱਚ ਇਹ ਫੈਸਲਾ ਵੀ ਕੀਤਾ ਗਿਆ ਕਿ ਕਲੱਬ ਵੱਲੋਂ ਸ਼ਹੀਦ ਪੱਤਰਕਾਰ ਭੋਲਾ ਨਾਥ ਮਾਸੂਮ ਦੀ ਯਾਦ ਵਿੱਚ ਲਗਵਾਏ ਜਾਣ ਵਾਲੇ ਸਲਾਨਾ ਖੂਨਦਾਨ ਕੈਂਪ, ਜੋ ਕਿ ਹਰ ਸਾਲ 31 ਜਨਵਰੀ ਨੂੰ ਲਗਵਾਇਆ ਜਾਂਦਾ ਹੈ ,ਦਾ ਲੇਖਾ ਜੋਖਾ ਅਤੇ ਹਿਸਾਬ ਕਿਤਾਬ ਕੈਂਪ ਲੱਗਣ ਤੋਂ ਤਿੰਨ ਹਫਤਿਆਂ ਦੇ ਵਿੱਚ ਵਿੱਚ ਮੀਟਿੰਗ ਬੁਲਾ ਕੇ ਪੱਤਰਕਾਰਾਂ ਨੂੰ ਦੇਣਾ ਪਵੇਗਾ। ਇਸ ਮੌਕੇ ਮੀਟਿੰਗ ਵਿੱਚ ਨਵੇਂ ਚੁਣੇ ਗਏ ਪ੍ਰਧਾਨ ਹਰਵਿੰਦਰ ਸਿੰਘ ਗਗਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਕਲੱਬ ਦੀ ਬਿਹਤਰੀ ਅਤੇ ਚੜ੍ਹਦੀ ਕਲਾ ਲਈ ਅਤੇ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਚੱਲਣ ਦੇ ਨਾਲ ਨਾਲ ਪੱਤਰਕਾਰਾਂ ਦੀ ਭਲਾਈ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਕ੍ਰਿਸ਼ਨ ਨਿਰਦੋਸ਼, ਹਰਵਿੰਦਰ ਗਗਨ ,ਡਾਕਟਰ ਗੁਰਵਿੰਦਰ ਅਮਨ, ਦਰਸ਼ਨ ਸਿੰਘ ਮਿੱਠਾ ,ਮੇਵਾ ਸਿੰਘ ਭੰਗੂ ,ਅਸ਼ੋਕ ਝਾਅ, ਜੀਪੀ ਸਿੰਘ , ਦਲਜੀਤ ਸਿੰਘ ਸੈਦਖੇੜੀ, ਰਵਿੰਦਰ ਲਾਲੀ, ਜਗਨੰਦਨ ਗੁਪਤਾ ,ਗੁਰਪ੍ਰੀਤ ਸਿੰਘ ਬੱਲ, ਮਨੋਜ ਕੁਮਾਰ ,ਭੁਪਿੰਦਰ ਕਪੂਰ, ਇੰਦਰਜੀਤ ਵਿਰਦੀ, ਠੇਕੇਦਾਰ ਦਿਨੇਸ਼ ਕੁਮਾਰ ,ਦੀਨਾ ਨਾਥ ,ਦਇਆ ਸਿੰਘ, ਅਰਜਨ ਰੋਜ਼ ,ਸਮੇਤ ਸਮੂਹ ਮੈਂਬਰ ਹਾਜ਼ਰ ਸਨ





