ਵਿਧਾਇਕਾ ਨੀਨਾ ਮਿੱਤਲ ਦੀ ਅਗਵਾਈ ਹੇਠ ਰਾਜਪੁਰਾ ਤੋਂ ਗੱਡੀਆਂ ਦੇ ਵੱਡੇ ਕਾਫਲੇ ਨਾਲ ਸੈਂਕੜੇ ਵਰਕਰ ਲੁਧਿਆਣਾ ਲਈ ਹੋਏ ਰਵਾਨਾ 

ਰਾਜਪੁਰਾ (ਗੁਰਅੰਸ਼ ਸਿੰਘ):-ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਸੰਜੀਵ ਅਰੋੜਾ ਦੇ ਹੱਕ ਹੋ ਰਹੇ ਵਿਸ਼ਾਲ ਰੋਡ ਸੋ ਵਿਚ ਰਾਜਪੁਰਾ ਤੋਂ ਵਿਧਾਇਕਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਕਰੀਬ 15 ਗੱਡੀਆਂ ਅਤੇ ਸੈਂਕੜੇ ਵਰਕਰਾਂ ਦਾ ਕਾਫਲਾ ਰਵਾਨਾ ਹੋਇਆ।ਇਹ ਕਾਫਲੇ ਦੀ ਅਗਵਾਈ ਰਾਜੇਸ਼ ਬੋਵਾ ਯੂਥ ਪ੍ਰਧਾਨ ਰਾਜਪੁਰਾ ਵੱਲੋਂ ਕਰਦੇ ਹੋਏ ਲੁਧਿਆਣਾ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਹੱਕ ਵਿੱਚ ਕੀਤੇ ਰੋਡ ਸੋ ਵਿੱਚ ਸ਼ਿਰਕਤ ਕੀਤੀ।ਇਸ ਮੌਕੇ ਗੱਲਬਾਤ ਦੌਰਾਨ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਕਾਬਲ ਅਗਵਾਈ ਹੇਠ ਪੰਜਾਬ ‘ਚ ਲੋਕਾ ਦੀ ਸਰਕਾਰ ਬਣੀ ਹੈ ਅਤੇ ਲੋਕ ਅੱਜ ਵੀ ਉਸੇ ਇਨਕਲਾਬੀ ਸੋਚ ਨਾਲ ਜੁੜੇ ਹੋਏ ਹਨ।ਉਨ੍ਹਾਂ ਦਾਅਵਾ ਕੀਤਾ ਕਿ ਲੁਧਿਆਣਾ ਵੈਸਟ ਹਲਕੇ ‘ਚ ਲੋਕਾਂ ਦਾ ਜ਼ਬਰਦਸਤ ਜੋਸ਼ ਸਪਸ਼ਟ ਕਰ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਇਥੋਂ ਵੱਡੀ ਲੀਡ ਨਾਲ ਜਿੱਤ ਦਰਜ ਕਰਨਗੇ। ਮੈਡਮ ਮਿੱਤਲ ਨੇ ਕਿਹਾ ਕਿ ਮਾਨ ਸਰਕਾਰ ਨੇ ਪੰਜਾਬ ਵਿਚ ਨਵੇਂ ਵਿਕਾਸ ਦੀ ਲਹਿਰ ਚਲਾਈ ਹੈ ਅਤੇ ਲੋਕਾਂ ਨੇ ਠਾਣ ਲਿਆ ਹੈ ਕਿ ਇਸ ਵਾਰ ਵੀ ਇਮਾਨਦਾਰ ਅਤੇ ਲੋਕ ਪੱਖੀ ਉਮੀਦਵਾਰ ਨੂੰ ਹੀ ਚੁਣਨਗੇ।ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਦੀ ਇਕਜੁਟਤਾ ਅਤੇ ਲੁਧਿਆਣਾ ਵਾਸੀਆਂ ਦੀ ਸਮਰਥਾ ਦੇ ਆਧਾਰ ‘ਤੇ ਇਹ ਰੋਡ ਸ਼ੋਅ ਇੱਕ ਇਤਿਹਾਸਕ ਪ੍ਰਦਰਸ਼ਨ ਬਣੇਗਾ।ਹੋਰਨਾਂ ਤੋਂ ਇਲਾਵਾ ਜਗਦੀਪ ਸਿੰਘ ਅਲੂਣਾ ਬਲਾਕ ਪ੍ਰਧਾਨ, ਮਹਿੰਦਰ ਸਿੰਘ ਗਣੇਸ਼ ਨਗਰ, ਗੁਰਸਿਮਰਨ ਸਿੰਘ ਪਿੱਲਖਣੀ, ,ਡਾ ਚਰਨ ਕਮਲ ਧਿਮਾਨ,ਬਾਬੂ ਮਹਿੰਦਰ ਸਿੰਘ ਗਨੇਸ ਨਗਰ,ਗੁਰਸੇਵਕ ਸਿੰਘ ਆਲੂਣਾ, ਜਗਦੀਸ਼ ਸਿੰਘ ਸਰਪੰਚ ਅਲੂਣਾ,ਸੰਨੀ,ਗੁਰਸ਼ਰਨ ਸਿੰਘ ਵਿੱਰਕ ਸਮੇਤ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਮੌਜੂਦ ਸਨ।

  • Related Posts

    ਡਿਪਟੀ ਕਮਿਸ਼ਨਰ ਵੱਲੋਂ ਤਿਉਹਾਰਾਂ ਦੇ ਸੀਜ਼ਨ ਮੌਕੇ ਫੂਡ ਸੇਫਟੀ ਬਾਰੇ ਸਖ਼ਤ ਚੌਕਸੀ ਦੇ ਨਿਰਦੇਸ਼

    – ਫੂਡ ਸੇਫਟੀ ਟੀਮਾਂ ਨੂੰ ਨਾਗਰਿਕਾਂ ਲਈ ਸੁਰੱਖਿਅਤ ਤੇ ਗੁਣਵੱਤਾ ਵਾਲੀਆਂ ਖਾਣ-ਪੀਣ ਦੀਆਂ ਵਸਤਾਂ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਨਿਰਦੇਸ਼ -ਦੁੱਧ, ਮਠਿਆਈਆਂ, ਘਿਓ ਤੇ ਪਨੀਰ ਦੇ ਨਮੂਨੇ ਲੈਣ ਦੇ ਆਦੇਸ਼;…

    ਸਿਹਤ ਮੰਤਰੀ ਨੇ ਰਾਸ਼ਟਰੀ ਸਵੈ-ਇੱਛਕ ਖ਼ੂਨਦਾਨ ਦਿਵਸ ‘ ਤੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

    ਸਮਾਗਮ ਵਿੱਚ ਖੂਨਦਾਨੀ ਸੰਸਥਾਵਾਂ, ਸਮਾਜਿਕ ਸੰਸਥਾਵਾਂ ਅਤੇ ਕਪਲ ਡੋਨਰਾਂ ਦਾ ਕੀਤਾ ਸਨਮਾਨ ਡਾ ਕੰਚਨ ਭਾਰਦਵਾਜ ਨੂੰ ਕੀਤਾ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਪਟਿਆਲਾ (ਗੁਰਅੰਸ਼ ਸਿੰਘ):- ਰਾਸ਼ਟਰੀ ਸਵੈ-ਇੱਛਕ ਖੂਨਦਾਨ ਦਿਵਸ ਸਬੰਧੀ…

    Leave a Reply

    Your email address will not be published. Required fields are marked *