ਪੁਰਾਣਾ ਰਾਜਪੁਰਾ ਦੀ ਪਾਣੀ ਦੀ ਸਮੱਸਿਆ ਦਾ ਹੋਇਆ ਪੂਰਨ ਹੱਲ,  ਵਿਧਾਇਕਾ ਨੀਨਾ ਮਿੱਤਲ ਨੇ ਪੁਰਾਣਾ ਰਾਜਪੁਰਾ ਨਗਰ ਖੇੜਾ ਨੇੜੇ ਨਵੇਂ ਬੂਸਟਰ ਟਿਊਬਵੈੱਲ ਦਾ ਰੱਖਿਆ ਨੀਂਹ ਪੱਥਰ

ਪੁਰਾਣਾ ਰਾਜਪੁਰਾ ਦੀ ਪਾਣੀ ਦੀ ਸਮੱਸਿਆ ਦਾ ਹੋਇਆ ਪੂਰਨ ਹੱਲ 

ਵਿਧਾਇਕਾ ਨੀਨਾ ਮਿੱਤਲ ਨੇ ਪੁਰਾਣਾ ਰਾਜਪੁਰਾ ਨਗਰ ਖੇੜਾ ਨੇੜੇ ਨਵੇਂ ਬੂਸਟਰ ਟਿਊਬਵੈੱਲ ਦਾ ਰੱਖਿਆ ਨੀਂਹ ਪੱਥਰ 

ਰਾਜਪੁਰਾ (ਗੁਰ ਅੰਸ਼ ਸਿੰਘ):-ਹਲਕਾ ਰਾਜਪੁਰਾ ਵਿਧਾਇਕ ਮੈਡਮ ਨੀਨਾ ਮਿੱਤਲ ਵੱਲੋਂ ਪੁਰਾਣਾ ਰਾਜਪੁਰਾ ਵਾਸੀਆਂ ਦੀ ਲੰਮੇ ਸਮੇਂ ਤੋਂ ਲਟਕ ਰਹੀ ਪਾਣੀ ਦੀ ਮੁੱਢਲੀ ਸਮੱਸਿਆ ਦਾ ਹੱਲ ਕਰਦਿਆਂ ਵਾਰਡ ਨੰਬਰ 30, ਨਗਰ ਖੇੜੇ ਨੇੜੇ 36.70 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬੂਸਟਰ ਟਿਊਬਵੈੱਲ ਬੋਰ ਦਾ ਨੀਂਹ ਪੱਥਰ ਰੱਖਿਆ।ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਰਾਜਪੁਰਾ ਦੇ ਕਾਰਜ ਸਾਧਕ ਅਫ਼ਸਰ ਅਵਤਾਰ ਚੰਦ ਸੇਖੜੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।ਇਸ ਮੌਕੇ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਹਰ ਨਾਗਰਿਕ ਤੱਕ ਪੀਣਯੋਗ ਸਾਫ ਪਾਣੀ ਪਹੁੰਚਾਉਣ ਲਈ ਵਚਨਬੱਧਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੁਰਾਣਾ ਰਾਜਪੁਰਾ ਦੇ ਲੋਕਾਂ ਨੂੰ ਪਿਛਲੇ ਕਈ ਸਾਲਾਂ ਤੋਂ ਪਾਣੀ ਦੀ ਭਾਰੀ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਨੂੰ ਹੁਣ ਇਹ ਨਵਾਂ ਟਿਊਬਵੈੱਲ ਪੂਰੀ ਤਰ੍ਹਾਂ ਦੂਰ ਕਰੇਗਾ। ਵਿਧਾਇਕਾ ਨੇ ਕਿਹਾ ਕਿ ਪਾਣੀ ਜਿਵੇਂ ਜ਼ਰੂਰੀ ਸਰੋਤ ਨੂੰ ਲੈ ਕੇ ਹਲਕੇ ਦਾ ਕੋਈ ਭੀ ਨਾਗਰਿਕ ਕਮੀ ਮਹਿਸੂਸ ਨਾ ਕਰੇ, ਇਹ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਨਵਾਂ ਟਿਊਬਵੈੱਲ ਪੁਰਾਣਾ ਰਾਜਪੁਰਾ, ਨਗਰ ਖੇੜਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਹਜ਼ਾਰਾਂ ਵਸਨੀਕਾਂ ਨੂੰ ਸਾਫ ਪੀਣ ਯੋਗ ਪਾਣੀ ਮੁਹੱਈਆ ਕਰਵਾਏਗਾ।ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਹਲਕਾ ਰਾਜਪੁਰਾ ਦੀ ਹਰ ਗਲੀ-ਨੁੱਕਰ ‘ਚ ਵਿਕਾਸ ਪਹੁੰਚੇਗਾ ਤੇ ਲੋਕਾਂ ਦੀ ਹਰ ਜਾਇਜ਼ ਮੰਗ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨਾਲ ਵੀ ਅਪੀਲ ਕੀਤੀ ਕਿ ਪਾਣੀ ਵਰਤਣ ਵਿੱਚ ਸਾਵਧਾਨੀ ਵਰਤਣ, ਗਲਤ ਤਰੀਕੇ ਨਾਲ ਪਾਣੀ ਦੀ ਬਰਬਾਦੀ ਨਾ ਕਰਨ ਅਤੇ ਇੰਨ੍ਹਾ ਸਰੋਤਾਂ ਦੀ ਸੰਭਾਲ ਕਰਨਾ ਆਪਣੀ ਜ਼ਿੰਮੇਵਾਰੀ ਸਮਝਣ।ਉਨ੍ਹਾਂ ਕਿਹਾ ਕਿ ਜਮੀਨੀ ਪੱਧਰ ‘ਤੇ ਕੰਮ ਕਰਨ ਵਾਲੇ ਅਫਸਰ ਅਤੇ ਕਰਮਚਾਰੀ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਅਤੇ ਸਚਾਈ ਨਾਲ ਨਿਭਾਉਣ, ਤਾਂ ਜੋ ਹਰ ਘਰ ਤੱਕ ਸਾਫ ਪੀਣਯੋਗ ਪਾਣੀ ਪਹੁੰਚ ਸਕੇ।

ਇਸ ਮੌਕੇ ਕੌਂਸਲਰ ਦਲਬੀਰ ਸਿੰਘ ਸੱਗੂ, ਬਲਾਕ ਪ੍ਰਧਾਨ ਗੁਰਵੀਰ ਸਰਾਓ, ਹਰਪ੍ਰੀਤ ਸਿੰਘ ਲਾਲੀ ਸਮੇਤ ਲੋਕਾਂ ਨੇ ਵਿਧਾਇਕਾ ਮੈਡਮ ਨੀਨਾ ਮਿੱਤਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਲਾਕੇ ਦੀ ਸਭ ਤੋਂ ਵੱਡੀ ਸਮੱਸਿਆ ‘ਤੇ ਧਿਆਨ ਦਿੱਤਾ ਅਤੇ ਸਿਰਫ਼ ਵਾਅਦੇ ਨਹੀਂ, ਅਸਲ ਕਾਰਵਾਈ ਕਰਕੇ ਪੁਰਾਣਾ ਰਾਜਪੁਰਾ ਵਾਸੀਆਂ ਦਾ ਵਿਸ਼ਵਾਸ ਜਿੱਤਿਆ ਹੈ।ਇਸ ਮੌਕੇ ਸਥਾਨਕ ਲੋਕਾਂ ਨੇ ਕਿਹਾ ਕਿ ਇਨ੍ਹਾਂ ਉਪਰਾਲਿਆਂ ਨਾਲ ਸੂਬੇ ਦੀ ਹਕੀਕਤ ਬਦਲ ਰਹੀ ਹੈ ਅਤੇ ਮਾਨ ਸਰਕਾਰ ਦੀ ਲੋਕਪੱਖੀ ਸੋਚ ਹਰੇਕ ਪੱਧਰ ‘ਤੇ ਨਜ਼ਰ ਆ ਰਹੀ ਹੈ।ਇਸ ਮੌਕੇ ਕੋਸਲਰ ਜੈ ਕਿਸ਼ਨ,ਕੋਸਲ ਸੁਖਚੈਨ ਸਿੰਘ ਸਰਵਾਰਾ,ਕੋਸਲਰ ਬਿਕਰਮ ਸਿੰਘ ਕੰਡੇਵਾਲਾ, ਰੀਤੇਸ਼ ਬੰਸਲ, ਪ੍ਰਧਾਨ ਰਾਜੇਸ਼ ਬੋਵਾ,ਮੇਜਰ ਸਿੰਘ ਬਖਸ਼ੀਵਾਲਾ,ਕੋਸਲਰ ਦੇਸਰਾਜ, ਸ਼ੋਭਾ ਰਾਨੀ, ਮੇਵੀ ਵਾਲੀਆ,ਚਰਨਜੀਤ ਕੌਰ,ਮਹਿੰਗਾ ਸਿੰਘ, ਜਸਵਿੰਦਰ ਪਾਲ ਸਿੰਘ, ਗੁਰਵਿੰਦਰ ਸਿੰਘ, ਰਿੰਕੂ ਕਚਹਿਰੀ,ਗੁਰਸ਼ਰਨ ਸਿੰਘ ਵਿੱਰਕ,ਸਮੇਤ ਵੱਡੀ ਗਿਣਤੀ ਪੁਰਾਣਾ ਰਾਜਪੁਰਾ ਦੇ ਆਮ ਨਾਗਰਿਕ, ਵਿਭਾਗੀ ਅਧਿਕਾਰੀ ਅਤੇ ਆਪ ਪਾਰਟੀ ਦੇ ਆਹੁਦੇਦਾਰ ਮੌਜੂਦ ਸਨ।

  • Related Posts

    ਵਾਤਾਵਰਨ ਦੀ ਸੰਭਾਲ ਲਈ ਸਭਨਾ ‘ ਚ ਸੁਹਿਰਦਤਾ ਅਤੇ ਸਾਂਝੀ ਜ਼ਿੰਮੇਵਾਰੀ ਦੀ ਲੋੜ:- ਜਜਵਿੰਦਰ ਸਿੰਘ ਚੌਕੀ ਇੰਚਾਰਜ ਤੇਪਲਾ 

    ਵਾਤਾਵਰਨ ਦੀ ਸੰਭਾਲ ਲਈ ਸਭਨਾ ‘ ਚ ਸੁਹਿਰਦਤਾ ਅਤੇ ਸਾਂਝੀ ਜ਼ਿੰਮੇਵਾਰੀ ਦੀ ਲੋੜ:- ਜਜਵਿੰਦਰ ਸਿੰਘ ਚੌਕੀ ਇੰਚਾਰਜ ਤੇਪਲਾ  ਪੁਲਿਸ ਚੌਂਕੀ ਤੇਪਲਾ ‘ਚ ਵਾਤਾਵਰਨ ਦੀ ਸ਼ੁੱਧਤਾ ਲਈ ਮੁਲਾਜਮਾਂ ਨੇ ਫਲਦਾਰ ਅਤੇ…

    ਮਾਨ ਸਰਕਾਰ ਦੀ ਪਾਰਦਰਸ਼ੀ ਸੋਚ ਨੇ ਸੂਬੇ ਦੇ ਨਾਗਰਿਕਾ ਦਾ ਭਰੋਸਾ ਰੱਖਿਆ ਬਰਕਰਾਰ:-ਵਿਧਾਇਕਾ ਨੀਨਾ ਮਿੱਤਲ ਵਿਧਾਇਕਾ ਸੈਂਕੜੇ ਵਰਕਰਾਂ ਦੇ ਕਾਫਲੇ ਨਾਲ ਲੁਧਿਆਣਾ ਧੰਨਵਾਦੀ ਰੋਡ ਸੋ ਲਈ ਹੋਏ ਰਵਾਨਾ 

    ਮਾਨ ਸਰਕਾਰ ਦੀ ਪਾਰਦਰਸ਼ੀ ਸੋਚ ਨੇ ਸੂਬੇ ਦੇ ਨਾਗਰਿਕਾ ਦਾ ਭਰੋਸਾ ਰੱਖਿਆ ਬਰਕਰਾਰ:-ਵਿਧਾਇਕਾ ਨੀਨਾ ਮਿੱਤਲ ਵਿਧਾਇਕਾ ਸੈਂਕੜੇ ਵਰਕਰਾਂ ਦੇ ਕਾਫਲੇ ਨਾਲ ਲੁਧਿਆਣਾ ਧੰਨਵਾਦੀ ਰੋਡ ਸੋ ਲਈ ਹੋਏ ਰਵਾਨਾ  ਰਾਜਪੁਰਾ (ਗੁਰ…

    Leave a Reply

    Your email address will not be published. Required fields are marked *