ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਅਤੇ ਰੋਸ਼ਨ ਕਰਨ ਵੱਲ ਮਾਨ ਸਰਕਾਰ ਦਾ ਵੱਡਾ ਕਦਮ

ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਅਤੇ ਰੋਸ਼ਨ ਕਰਨ ਵੱਲ ਮਾਨ ਸਰਕਾਰ ਦਾ ਵੱਡਾ ਕਦਮ

ਮਾਨ ਸਰਕਾਰ ਦੀ ਰੁਜ਼ਗਾਰ ਕ੍ਰਾਂਤੀ ਤਹਿਤ 54 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਮਿਲੀਆਂ ਸਰਕਾਰੀ ਨੌਕਰੀਆਂ:-ਨੀਨਾ ਮਿੱਤਲ 

ਰਾਜਪੁਰਾ (ਗੁਰ ਅੰਸ਼ ਸਿੰਘ): -ਪੰਜਾਬ ਵਿਚ ਨੌਜਵਾਨਾਂ ਲਈ ਰੁਜ਼ਗਾਰ ਦੇ ਮੋਕੇ ਬਣਾਉਣ ਲਈ ਭਗਵੰਤ ਮਾਨ ਸਰਕਾਰ ਵੱਲੋਂ ਲਿਆਂਦੇ ਗਏ ਇਤਿਹਾਸਕ ਕਦਮਾਂ ਦੇ ਸਿਰਲੇਖ ਹੇਠ, ਹਾਲ ਹੀ ਵਿੱਚ 54 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਵਿਤਰਨ ਕੀਤੀਆਂ ਗਈਆਂ ਹਨ। ਇਨ੍ਹਾਂ ਨੌਕਰੀਆਂ ਦੀ ਖ਼ਾਸ ਗੱਲ ਇਹ ਰਹੀ ਕਿ ਇਹ ਸਾਰੀਆਂ ਭਰਤੀਆਂ ਬਿਨਾਂ ਰਿਸ਼ਵਤ ਜਾਂ ਸਿਫ਼ਾਰਸ਼ ਤੋਂ ਨਿਰੋਲ ਯੋਗਤਾ ਅਤੇ ਕਾਬਲੀਅਤ ਦੇ ਆਧਾਰ ‘ਤੇ ਕੀਤੀਆਂ ਗਈਆਂ ਹਨ।ਇਸ ਸੰਬੰਧੀ ਰਾਜਪੁਰਾ ਦੇ ਵਾਰਡ ਨੰਬਰ 16 ਪ੍ਰੇਮ ਨਗਰ ਵਿਖੇ ਸਰਕਾਰੀ ਨੌਕਰੀ ਦੀ ਖੁਸ਼ੀ ਵਿੱਚ ਵਾਹਿਗੁਰੂ ਜੀ ਦੇ ਸ਼ੁਕਰਾਨੇ ਵਜੋਂ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਦੌਰਾਨ ਜਨਤਕ ਰੂਪ ਵਿੱਚ ਮਾਨ ਸਰਕਾਰ ਦੀ ਸਰਾਹਣਾ ਕਰਦਿਆਂ ਹਲਕਾ ਰਾਜਪੁਰਾ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਮਾਨ ਸਰਕਾਰ ਸੂਬੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਕਾਬਲੀਅਤ ਦੇ ਅਧਾਰ ਤੇ ਰੁਜ਼ਗਾਰ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ “ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਇਮਾਨਦਾਰ ਅਤੇ ਨਿਰਭਰਤਾ ਵਾਲੀ ਨੀਤੀ ਕਾਰਨ ਪੰਜਾਬ ਵਿੱਚ ਨੌਜਵਾਨਾਂ ਲਈ ਨਵੀਂ ਰੋਸ਼ਨੀ ਦੀ ਕਿਰਣ ਉਪਜੀ ਹੈ। ਇਹ ਪਹਿਲ ਕਈ ਹਜ਼ਾਰ ਘਰਾਂ ਵਿੱਚ ਰੁਜ਼ਗਾਰ ਦੇ ਦੀਵੇ ਵਾਂਗ ਚਮਕੀ ਹੈ।ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਕੇਵਲ ਨੌਜਵਾਨਾਂ ਲਈ ਹੀ ਨਹੀਂ, ਸਗੋਂ ਪੰਜਾਬ ਦੀਆਂ ਔਰਤਾਂ ਲਈ ਵੀ ਵੱਡੇ ਪੱਧਰ ‘ਤੇ ਵਿਸ਼ੇਸ਼ ਯੋਜਨਾਵਾਂ ਰਾਹੀਂ ਖੁਦਮੁਖਤਿਆਰੀ ਵਧਾਈ ਹੈ। ਔਰਤਾਂ ਨੂੰ ਹੁਨਰਮੰਦ ਸਿਖਲਾਈ ਦੇਣ, ਆਰਥਿਕ ਸਹਾਇਤਾ ਦੇਣ ਅਤੇ ਵਿਆਪਕ ਸਮਾਜਕ ਵਾਬਸਤਗੀ ਰਾਹੀਂ ਸਸ਼ਕਤ ਕੀਤਾ ਗਿਆ ਹੈ। ਮੈਡਮ ਨੀਨਾ ਮਿੱਤਲ ਨੇ ਇਹ ਵੀ ਕਿਹਾ ਕਿ ਅਕਾਲੀ, ਕਾਂਗਰਸ ਅਤੇ ਭਾਜਪਾ ਵਰਗੀਆਂ ਰਵਾਇਤੀ ਪਾਰਟੀਆਂ ਨੇ ਆਪਣੇ ਹਕੂਮਤੀ ਦੌਰ ਵਿੱਚ ਨੌਜਵਾਨਾਂ ਨੂੰ ਕੇਵਲ ਵਾਅਦਿਆਂ ਨਾਲ ਟਾਲ-ਮਟੋਲ ਕਰਕੇ ਰੁਜ਼ਗਾਰ ਦੇਣ ਦੀ ਥਾਂ ਉਨ੍ਹਾਂ ਨੂੰ ਬੇਰੁਜ਼ਗਾਰੀ ਅਤੇ ਨਿਰਾਸ਼ਾ ਵੱਲ ਧੱਕਿਆ ਹੈ। ਉਨ੍ਹਾਂ ਕਿਹਾ ਕਿ “ਮਾਨ ਸਰਕਾਰ ਨੇ ਭ੍ਰਿਸ਼ਟਾਚਾਰ ਮੁਕਤ ਪ੍ਰਕਿਰਿਆ ਰਾਹੀਂ ਜੋ ਭਰੋਸਾ ਲੋਕਾਂ ਵਿੱਚ ਜਮਾਇਆ ਹੈ, ਉਹ ਬਾਕੀ ਸਾਰੀਆਂ ਸਰਕਾਰਾਂ ਲਈ ਇੱਕ ਮਿਸਾਲ ਹੈ। ਇਹ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਅਤੇ ਰੋਸ਼ਨ ਕਰਨ ਵੱਲ ਵੱਡਾ ਕਦਮ ਹੈ।ਨੀਨਾ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਸੂਬੇ ਚ ਚੱਲ ਰਹੀ ਇਹ ਨੀਤੀ ਨਾ ਸਿਰਫ ਰੁਜ਼ਗਾਰ ਦੇ ਮੋਕੇ ਪੈਦਾ ਕਰ ਰਹੀ ਹੈ, ਸਗੋਂ ਪੰਜਾਬ ਦੇ ਨੌਜਵਾਨਾਂ ਵਿੱਚ ਵਿਸ਼ਵਾਸ, ਆਤਮ-ਗੌਰਵ ਅਤੇ ਨਵਾਂ ਜੋਸ਼ ਭਰ ਰਹੀ ਹੈ।ਇਸ ਮੌਕੇ ਰੀਤੇਸ ਬਾਸਲ,ਸਚਿਨ ਮਿੱਤਲ ਐਡਵੋਕੇਟ ਸੰਦੀਪ ਬਾਵਾ, ਜਗਦੀਪ ਸਿੰਘ ਆਲੂਣਾ,ਰਚਿਤ ਗੁਪਤਾ, ਵਾਰਡ ਨੰਬਰ 16 ਇੰਚਾਰਜ ਗੁਰਸ਼ਰਨ ਸਿੰਘ ਵਿੱਰਕ,ਡਾ ਲਖਵੀਰ ਸਿੰਘ,ਅਮਰੀਕ ਸਿੰਘ, ਬਲਜਿੰਦਰ ਸਿੰਘ ਕੁਲਦੀਪ ਨਗਰ, ਦਵਿੰਦਰ ਸਿੰਘ ਗੋਲਡਨ ਐਨਕਲੇਵ, ਗੁਰਵਿੰਦਰ ਸਿੰਘ ਅਜੀਤ ਨਗਰ,ਰਾਮ ਕਰਨ ਸਰਪੰਚ, ਸੁਖਦੇਵ ਸਿੰਘ ਕਾਲਾ,ਰੋਮਾ ਗਿੱਲ, ਸੰਦੀਪ ਸਿੰਘ ਫੋਜੀ ਪ੍ਰਧਾਨ ਗੁਰਦੁਆਰਾ ਸਾਹਿਬ,ਡਾ ਮਨਜੀਤ ਸਿੰਘ, ਜੋਗਿੰਦਰ ਸਿੰਘ ਚੋਹਾਨ ਕਲੋਨੀ,ਬੰਨੀ ਰੁਮਾਣਾ,ਸੋਹਣ ਸਿੰਘ,ਲਾਭ ਸਿੰਘ ਕੁਲਦੀਪ ਨਗਰ,ਮੰਗਤ ਰਾਮ , ਬਲਵਿੰਦਰ ਸਿੰਘ, ਜਸਬੀਰ ਸਿੰਘ ਸਮੇਤ ਹੋਰ ਵੀ ਵਾਰਡ ਨੰਬਰ 16 ਨਿਵਾਸੀ ਦੀਆਂ ਮੁੱਖ ਸਖਸੀਅਤਾਂ ਮੌਜੂਦ ਸਨ।

  • Related Posts

    ਵਾਤਾਵਰਨ ਦੀ ਸੰਭਾਲ ਲਈ ਸਭਨਾ ‘ ਚ ਸੁਹਿਰਦਤਾ ਅਤੇ ਸਾਂਝੀ ਜ਼ਿੰਮੇਵਾਰੀ ਦੀ ਲੋੜ:- ਜਜਵਿੰਦਰ ਸਿੰਘ ਚੌਕੀ ਇੰਚਾਰਜ ਤੇਪਲਾ 

    ਵਾਤਾਵਰਨ ਦੀ ਸੰਭਾਲ ਲਈ ਸਭਨਾ ‘ ਚ ਸੁਹਿਰਦਤਾ ਅਤੇ ਸਾਂਝੀ ਜ਼ਿੰਮੇਵਾਰੀ ਦੀ ਲੋੜ:- ਜਜਵਿੰਦਰ ਸਿੰਘ ਚੌਕੀ ਇੰਚਾਰਜ ਤੇਪਲਾ  ਪੁਲਿਸ ਚੌਂਕੀ ਤੇਪਲਾ ‘ਚ ਵਾਤਾਵਰਨ ਦੀ ਸ਼ੁੱਧਤਾ ਲਈ ਮੁਲਾਜਮਾਂ ਨੇ ਫਲਦਾਰ ਅਤੇ…

    ਮਾਨ ਸਰਕਾਰ ਦੀ ਪਾਰਦਰਸ਼ੀ ਸੋਚ ਨੇ ਸੂਬੇ ਦੇ ਨਾਗਰਿਕਾ ਦਾ ਭਰੋਸਾ ਰੱਖਿਆ ਬਰਕਰਾਰ:-ਵਿਧਾਇਕਾ ਨੀਨਾ ਮਿੱਤਲ ਵਿਧਾਇਕਾ ਸੈਂਕੜੇ ਵਰਕਰਾਂ ਦੇ ਕਾਫਲੇ ਨਾਲ ਲੁਧਿਆਣਾ ਧੰਨਵਾਦੀ ਰੋਡ ਸੋ ਲਈ ਹੋਏ ਰਵਾਨਾ 

    ਮਾਨ ਸਰਕਾਰ ਦੀ ਪਾਰਦਰਸ਼ੀ ਸੋਚ ਨੇ ਸੂਬੇ ਦੇ ਨਾਗਰਿਕਾ ਦਾ ਭਰੋਸਾ ਰੱਖਿਆ ਬਰਕਰਾਰ:-ਵਿਧਾਇਕਾ ਨੀਨਾ ਮਿੱਤਲ ਵਿਧਾਇਕਾ ਸੈਂਕੜੇ ਵਰਕਰਾਂ ਦੇ ਕਾਫਲੇ ਨਾਲ ਲੁਧਿਆਣਾ ਧੰਨਵਾਦੀ ਰੋਡ ਸੋ ਲਈ ਹੋਏ ਰਵਾਨਾ  ਰਾਜਪੁਰਾ (ਗੁਰ…

    Leave a Reply

    Your email address will not be published. Required fields are marked *