ਹਲਕਾ ਰਾਜਪੁਰਾ ਦੇ ਚਹੁੰਤਰਫੇ ਵਿਕਾਸ ਚ ਆਵੇਗੀ ਤੇਜੀ,ਫੰਡਾਂ ਦੀ ਕੋਈ ਘਾਟ ਨਹੀਂ:- ਵਿਧਾਇਕਾ ਨੀਨਾ ਮਿੱਤਲ
ਵਾਰਡ ਨੰਬਰ 8 ਦਸਮੇਸ਼ ਕਲੋਨੀ ਚ ਇੰਟਰਲਾਕ ਟਾਇਲਾਂ ਨਾਲ ਬਣਨ ਵਾਲੀ ਸੜਕਾਂ ਦਾ ਨੀਂਹ ਪੱਥਰ ਰੱਖਿਆ
ਰਾਜਪੁਰਾ (ਗੁਰ ਅੰਸ਼ ਸਿੰਘ):-
ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਹਲਕਾ ਰਾਜਪੁਰਾ ਦੇ ਚਹੁੰਤਰਫੇ ਵਿਕਾਸ ਨੂੰ ਲੈ ਕੇ ਦ੍ਰਿੜ ਨੀਤੀ ਅਪਣਾਈ ਗਈ ਹੈ। ਇਸ ਸਬੰਧੀ ਰਾਜਪੁਰਾ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਲਹਿਰ ਦਾ ਦੌਰ ਹੁਣ ਹੋਰ ਵੀ ਤੇਜ਼ੀ ਫੜੇਗਾ ਅਤੇ ਰਾਜਪੁਰਾ ਦੀ ਸੁੰਦਰਤਾ, ਸਫਾਈ, ਆਧੁਨਿਕ ਸਹੂਲਤਾਂ ਅਤੇ ਵਾਤਾਵਰਣ ਦੀ ਸੰਭਾਲ ਲਈ ਕਿਸੇ ਵੀ ਕਿਸਮ ਦੀ ਫੰਡਾਂ ਦੀ ਘਾਟ ਨਹੀਂ ਆਵੇਗੀ।ਇਹ ਵਿਚਾਰ ਦਾ ਪ੍ਰਗਟਾਵਾ ਰਾਜਪੁਰਾ ਵਿਧਾਇਕਾਂ ਮੈਡਮ ਨੀਨਾ ਮਿੱਤਲ ਨੇ ਸਥਾਨਕ ਸ਼ਹਿਰ ਦੇ ਵਾਰਡ ਨੰਬਰ 8 ਦਸਮੇਸ਼ ਕਲੋਨੀ ਵਿਖੇ ਬੀਤੇ ਦਿਨੀਂ 25 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਇਲਾਂ ਨਾਲ ਬਣਨ ਵਾਲੀ ਸੜਕਾਂ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ, ਹਲਕਾ ਰਾਜਪੁਰਾ ਵਿੱਚ ਜਲਦ ਹੀ ਕਈ ਮੁੱਖ ਪ੍ਰਾਜੈਕਟਾਂ ‘ਤੇ ਕੰਮ ਸ਼ੁਰੂ ਹੋਵੇਗਾ ਜਿਸ ਵਿੱਚ ਨਵੀਆਂ ਪੱਕੀਆਂ ਸੜਕਾਂ, ਆਧੁਨਿਕ ਸਟ੍ਰੀਟ ਲਾਈਟਾਂ, ਸਾਫ਼ ਪੀਣਯੋਗ ਪਾਣੀ ਦੀ ਵੰਡ, ਅਤੇ ਗੰਦੇ ਪਾਣੀ ਦੀ ਨਿਕਾਸੀ ਦੇ ਸੁਚੱਜੇ ਪ੍ਰਬੰਧ ਸ਼ਾਮਲ ਹਨ। ਇਨ੍ਹਾਂ ਪ੍ਰਾਜੈਕਟਾਂ ਰਾਹੀਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਉੱਪਲਬਧ ਹੋਣਗੀਆਂ ਜੋ ਉਨ੍ਹਾਂ ਦੀ ਰੋਜ਼ਮਰ੍ਹਾ ਜ਼ਿੰਦਗੀ ਨੂੰ ਸੁਖਦਾਈ ਅਤੇ ਆਸਾਨ ਬਣਾਉਣਗੀਆ।ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਹਮੇਸ਼ਾ ਹਲਕਾ ਵਾਸੀਆਂ ਨੂੰ ਆਸਾਨ, ਸੁਵਿਧਾਜਨਕ ਅਤੇ ਸਾਫ਼-ਸੁਥਰਾ ਜੀਵਨ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹਲਕੇ ਵਿੱਚ ਕਈ ਨਵੇਂ ਵਿਕਾਸ ਕਾਰਜ ਸ਼ੁਰੂ ਕੀਤੇ ਜਾਣਗੇ, ਜਿਨ੍ਹਾਂ ਦੀ ਨਿਗਰਾਨੀ ਉਹ ਖੁਦ ਕਰ ਰਹੇ ਹਨ।ਇਸਦੇ ਨਾਲ-ਨਾਲ, ਰਾਜਪੁਰਾ ਸ਼ਹਿਰ ਵਿੱਚ ਵਾਤਾਵਰਣ ਦੀ ਸਫ਼ਾਈ, ਹਰਿਆਵਲੀ ਵਧਾਉਣ, ਅਤੇ ਚੁਗਿਰਦੇ ਦੇ ਸੁਰੱਖਿਅਤ ਪ੍ਰਬੰਧਾਂ ਲਈ ਵੀ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ ਸਕੂਲਾਂ, ਕਾਲਜਾਂ ਅਤੇ ਸਮਾਜਕ ਸੰਗਠਨਾਂ ਦੇ ਸਹਿਯੋਗ ਨਾਲ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ।ਇਸ ਮੌਕੇ ਉਨ੍ਹਾਂ ਨਾਲ ਵਿਭਾਗ ਦੇ ਅਧਿਕਾਰੀ ਜੇਈ ਗਗਨਪ੍ਰੀਤ ਸਿੰਘ, ਠੇਕੇਦਾਰ ਅਸ਼ੀਸ਼ ਗੁਡਵਾਨੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਸੂਬੇ ਦੇ ਹਰੇਕ ਹਲਕੇ ਲਈ ਸਮਰੂਪ ਵਿਕਾਸ ਦੀ ਯੋਜਨਾ ਤਹਿਤ, ਰਾਜਪੁਰਾ ਨੂੰ ਵੀ ਆਧੁਨਿਕ ਪੰਜਾਬ ਦੀ ਮਿਸਾਲ ਬਣਾਉਣ ਦੀ ਦਿਸ਼ਾ ਵਿੱਚ ਮਿਹਨਤ ਕੀਤੀ ਜਾ ਰਹੀ ਹੈ। ਇਨ੍ਹਾਂ ਉਪਰਾਲਿਆਂ ਰਾਹੀਂ ਜਿਥੇ ਰਾਜਪੁਰਾ ਦਾ ਸੁੰਦਰੀਕਰਨ ਹੋਵੇਗਾ, ਉਥੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੁਸ਼ਕਲਾਂ ਦਾ ਅੰਤ ਵੀ ਹੋਵੇਗਾ। ਸਰਕਾਰ ਦੇ ਨਵੇਂ ਯਤਨਾਂ ਅਤੇ ਵਿਕਾਸਕਾਰ ਰੁਖ ਰਾਹੀਂ ਹਲਕਾ ਰਾਜਪੁਰਾ ਦੇ ਲੋਕਾਂ ਵਿੱਚ ਨਵਾਂ ਉਤਸ਼ਾਹ ਅਤੇ ਭਰੋਸਾ ਜਾਗਿਆ ਹੈ। ਜਿਸ ਨੂੰ ਭਵਿੱਖ ਵਿਚ ਵੀ ਬਰਕਰਾਰ ਰੱਖਿਆ ਜਾਵੇਗਾ।ਜਿਸ ਨਾਲ ਹਲਕਾ ਰਾਜਪੁਰਾ ਹਕੀਕਤ ਵਿੱਚ ਇੱਕ ਮਾਡਲ ਹਲਕੇ ਵਜੋਂ ਉਭਰੇਗਾ।ਇਸ ਮੌਕੇ ਸਾਮ ਸੁੰਦਰ ਵਧਵਾ,ਰੀਤੇਸ ਬਾਸਲ, ਰਾਮੇਸ਼ ਪਾਹੁੰਜਾ, ਦਿਨੇਸ਼ ਮਹਿਤਾ,ਸਚਿਨ ਮਿੱਤਲ, ਰਾਜੇਸ਼ ਬੋਵਾ, ਯਸ ਚਾਵਲਾ,ਰਿੰਕੂ ਕਚਿਹਰੀ,ਨੀਤੀਨ ਪਾਹੁੰਜਾ ਤੋਂ ਇਲਾਵਾ ਹੋਰ ਵੀ ਵਾਰਡ ਦੀ ਮੁੱਖ ਸਖਸੀਅਤਾਂ ਮੌਜੂਦ ਸਨ।







