ਪੱਤਰਕਾਰ ਨੂੰ ਕੁੱਤੇ ਦੀ ਤਰ੍ਹਾਂ ਘੜੀਸ ਕੇ ਬਾਹਰ ਸੁੱਟ ਦਿਓ-ਟਰੰਪ

ਪੱਤਰਕਾਰ ਨੂੰ ਕੁੱਤੇ ਦੀ ਤਰ੍ਹਾਂ ਘੜੀਸ ਕੇ ਬਾਹਰ ਸੁੱਟ ਦਿਓ -ਟਰੰਪ

‘ਸੀ. ਐਨ. ਐਨ. ਵਲੋਂ ਰਾਸ਼ਟਰਪਤੀ ਦੀ ਸਖ਼ਤ ਆਲੋਚਨਾ’

ਸੈਕਰਾਮੈਂਟੋ (ਬਿਅਰੌ):-ਸੀ. ਐਨ.ਐਨ, ਨੇ ਉਸ ਦੀ ਕੰਮੀ ਸੁਰੱਖਿਆ ਬਾਰੇ ਪੱਤਰਕਾਰ ਨਤਾਸ਼ਾ ਬਰਟਰੰਡ ਬਾਰੇ ਵਰਤੀ ਗਈ ਸ਼ਬਦਾਵਲੀ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖਤ ਆਲੋਚਨਾ ਕੀਤੀ ਹੈ । ਇਜ਼ਰਾਈਲਤੇ ਈਰਾਨ ਵਿਚਾਲੇ ਟਕਰਾਅ ਬਾਰੇ ਨਤਾਸ਼ਾ ਬਰਟਰੰਡ ਦੀ ਰਿਪੋਰਟਿੰਗ ਤੋਂ ਖਫ਼ਾ ਟਰੰਪ ਨੇ ਸੋਸ਼ਲ ਮੀਡੀਆ ਟਰੁੱਥ ਉਪਰ ਲਿਖਿਆ ਹੈ ਕਿ ਨਤਾਸ਼ਾ ਬਰਟਰੰਡ ਨੂੰ ਨੌਕਰੀ ਤੋਂ ਕੱਢ ਦੇਣਾ ਚਾਹੀਦਾ ਹੈ, ਮੈਂ ਉਸ ਵਲੋਂ ਪਿਛਲੇ 3 ਦਿਨਾਂ ਤੋਂ ਘੜੀਆਂ ਜਾ ਰਹੀਆਂ ਫਰਜੀ ਖਬਰਾਂ ਵੇਖੀਆਂ ਹਨ । ਉਸ ਵਿਰੁੱਧ ਤੁਰੰਤ ਕਾਰਵਾਈ ਕਰਕੇ ਕੁੱਤੇ ਦੀ ਤਰਾਂ ਘੜੀਸ ਕੇ ਬਾਹਰ ਸੁੱਟ ਦਿਓ। ਟਰੰਪ ਨੇ ਕਿਹਾ ਕਿ ਉਸ ਨੇ ਯਮਲੋਕ ਕਹਾਣੀ ਤੋਂ ਲੈਪਟਾਪ ਉਪਰ ਝੂਠ ਬੋਲਿਆ ਹੈ । ਹੁਣ ਉਸ ਨੇ ਪ੍ਰਮਾਣੂ ਟਿਕਾਣਿਆਂ ਬਾਰੇ ਝੂਠ ਬੋਲ ਕੇ ਸਾਡੇ ਦੇਸ਼ ਭਗਤ ਪਾਇਲਟਾਂ ਦੇ ਅਕਸ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦ ਕਿ ਉਨ੍ਹਾਂ ਨੇ ਮਹਾਨ ਕੰਮ ਕੀਤਾ ਹੈ । ਜ਼ਿਕਰਯੋਗ ਹੈ ਕਿ ਬਰਟਰੰਡ ਤੇ ਸੀ. ਐਨ. ਐਨ. ਨੇ ਇਸ ਹਫਤੇ ਦੇ ਸ਼ੁਰੂ ਵਿਚ ਪ੍ਰਸਾਰਿਤ ਇਕ ਰਿਪੋਰਟ ਵਿਚ ਕਿਹਾ ਸੀ ਕਿ ਅਮਰੀਕਾ ਵਲੋਂ ਈਰਾਨ ਦੇ ਜੋ 3 ਪ੍ਰਮਾਣੂ ਟਿਕਾਣਿਆਂ ‘ਤੇ ਹਮਲਾ ਕੀਤਾ ਗਿਆ ਹੈ ਉਸ ਹਮਲੇ ਵਿਚ ਪ੍ਰਮਾਣੂ ਟਿਕਾਣੇ ਤਬਾਹ ਨਹੀਂ ਹੋਏ ਇਨ੍ਹਾਂ ਹਮਲਿਆਂ ਨਾਲ ਈਰਾਨ ਦਾ ਪ੍ਰਮਾਣੂ ਪ੍ਰੋਗਰਾਮ ਕੁਝ ਮਹੀਨੇ ਪਿਛੇ ਜ਼ਰੂਰ ਪਿਆ ਹੈ । ਇਸ ਰਿਪੋਰਟ ਤੋਂ ਖਫ਼ਾ ਟਰੰਪ ਨੇ ਬਰਟਰੰਡ ਬਾਰੇ ਵਿਵਾਦਤ ਗੱਲਾਂ ਕੀਤੀਆਂ ਹਨ ।

  • Related Posts

    ਸਿਹਤ ਮੰਤਰੀ ਨੇ ਰਾਸ਼ਟਰੀ ਸਵੈ-ਇੱਛਕ ਖ਼ੂਨਦਾਨ ਦਿਵਸ ‘ ਤੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

    ਸਮਾਗਮ ਵਿੱਚ ਖੂਨਦਾਨੀ ਸੰਸਥਾਵਾਂ, ਸਮਾਜਿਕ ਸੰਸਥਾਵਾਂ ਅਤੇ ਕਪਲ ਡੋਨਰਾਂ ਦਾ ਕੀਤਾ ਸਨਮਾਨ ਡਾ ਕੰਚਨ ਭਾਰਦਵਾਜ ਨੂੰ ਕੀਤਾ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਪਟਿਆਲਾ (ਗੁਰਅੰਸ਼ ਸਿੰਘ):- ਰਾਸ਼ਟਰੀ ਸਵੈ-ਇੱਛਕ ਖੂਨਦਾਨ ਦਿਵਸ ਸਬੰਧੀ…

    ਅਮਰੀਕੀ ਟੈਰਿਫ਼ ਨਾਲ ਪੰਜਾਬ ਦੇ ਕਾਰੋਬਾਰੀਆਂ ਨੂੰ ਝਟਕਾ, ਟਰੰਪ ਦੇ ਫੈਸਲੇ ਦਾ ਦਿੱਖਣ ਲੱਗਿਆ ਅਸਰ

    ਅਮਰੀਕੀ ਟੈਰਿਫ਼ ਨਾਲ ਪੰਜਾਬ ਦੇ ਕਾਰੋਬਾਰੀਆਂ ਨੂੰ ਝਟਕਾ, ਟਰੰਪ ਦੇ ਫੈਸਲੇ ਦਾ ਦਿੱਖਣ ਲੱਗਿਆ ਅਸਰ ਅਮਰੀਕਾ(ਨਿਊਜ਼ ਸਟੇਸ਼ਨ ਪੰਜਾਬ):- ਮਿਲੀ ਜਾਣਕਾਰੀ ਮੁਤਾਬਕ ਮਰੀਕਾ ਵੱਲੋਂ ਭਾਰਤ ਦੇ ਨਿਰਯਾਤ ‘ਤੇ 50 ਫ਼ੀਸਦੀ ਟੈਰਿਫ਼…

    Leave a Reply

    Your email address will not be published. Required fields are marked *