ਕੈਨੇਡਾ `ਚ ਮਾਪਿਆਂ ਲਈ ਪੱਕੀ ਇਮੀਗ੍ਰੇਸ਼ਨ ਦਾ ਮੌਕਾ 28 ਤੋਂ
‘ ਸਰਕਾਰ ਵਲੋਂ ਸੁਪਰ ਵੀਜ਼ਾ ਦਾ ਪ੍ਰਚਾਰ ਜਾਰੀ ‘
ਟੋਰਾਂਟੋ (ਗੁਰ ਅੰਸ਼ ਸਿੰਘ):-ਕਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਦੇਸ਼ ਵਾਸੀਆਂ ਦੇ ਵਿਦੇਸ਼ਾਂ ਚ ਰਹਿੰਦੇ ਮਾਪਿਆਂ / ਦਾਦਕਿਆਂ / ਨਾਨਕਿਆਂ ਲਈ ਪੱਕੀ ਇਮੀਗ੍ਰੇਸ਼ਨ ਵਾਸਤੇ ਇਸ ਸਾਲ 10,000 ਦਸ ਹਜਾਰ ਅਰਜੀਆਂ ਲੈਣ ਦਾ ਫੈਸਲਾ ਕੀਤਾ ਗਿਆ ਹੈ ਅਧਿਕਾਰੀਆਂ ਵੱਲੋਂ ਇਸ ਪ੍ਰਕਿਰਿਆ ਲਈ ਅਪਲਾਈ ਕਰਨ ਦੇ ਸੱਦੇ 28 ਜੁਲਾਈ ਤੋਂ ਭੇਜੇ ਜਾਣਗੇ।
ਵਰਨਣਯੋਗ ਇਹ ਹੈ ਇਸ ਸਾਲ ਕਿਸੇ ਨੂੰ ਮਾਪੇ ਸਪਾਂਸਰ ਕਰਨ ਦੀ ਨਵੇਂ ਸਿਰੇ ਤੋਂ ਦਿਲਚਸਪੀ ਜਹਿਰ ਕਰਨ ਦਾ ਮੌਕਾ ਨਹੀਂ ਦਿੱਤਾ ਜਾਵੇਗਾ। 2020 ‘ਚ ਜੋ ਪੂਲ ਬਣਿਆ ਸੀ ਉਸ ਚੋਂ ਹੀ 17,860 ਲੋਕਾਂ ਨੂੰ ਅਪਲਾਈ ਕਰਨ ਦਾ ਸੱਦਾ ਦਿੱਤਾ ਜਾਵੇਗਾ। ਅਤੇ ਕੁੱਲ 10 ਹਜਾਰ ਅਰਜੀਆਂ ਨੂੰ ਮਨਜ਼ੂਰ ਕੀਤਾ ਜਾਵੇਗਾ ਆਮ ਤੌਰ ਤੇ ਮੰਤਰਾਲੇ ਵੱਲੋਂ ਲੋੜ ਤੋਂ ਵੱਧ ਅਰਜੀਆਂ ਲਈਆਂ ਜਾਂਦੀਆਂ ਹਨ ਤਾਂ ਕਿ ਅਧੂਰੀਆਂ ਜਾਂ ਆਯੋਗ ਅਰਜੀਆਂ ਰੱਦ ਹੋਣ ਮਗਰੋਂ ਨਿਧਾਰਤ ਕੋਟਾ ਲਗਭਗ ਪੂਰਾ ਕੀਤਾ ਜਾ ਸਕੇ 2020 ਵਿੱਚ ਜਿਨਾਂ ਕਨੇਡਾ ਦੇ ਨਾਗਰਿਕਾਂ ਜਾਂ ਪੱਕੇ ਵਸਨੀਕਾਂ ਨੇ ਆਪਣੇ ਮਾਪੇ ਅਪਲਾਈ ਕਰਨ ਲਈ ਪੂਲ ‘ ਚ ਆਪਣੇ ਨਾਂ ਪਾਏ ਸਨ ਅਤੇ ਉਹਨਾਂ ਨੇ ਅਜੇ ਤੱਕ ਅਪਲਾਈ ਕਰਨ ਦਾ ਸੱਦਾ (ਲਾਟਰੀ) ਨਹੀਂ ਮਿਲਿਆ ਨੂੰ ਅਗਲੇ ਦਿਨਾਂ ‘ ਚ ਆਪਣੇ ਈਮੇਲ ਚੈੱਕ ਕਰਦੇ ਰਹਿਣਾ ਪਵੇਗਾ ਤਾਂ ਕਿ ਸੱਦਾ ਮਿਲਣ ਤੇ 60 ਦਿਨਾਂ ‘ ਚ ਅਰਜੀਆਂ ਮੁਕੰਮਲ ਕਰਕੇ ਅਪਲਾਈ (ਸਪਾਂਸਰ) ਕਰ ਸਕਣਗੇ।
ਜੌ ਕੈਨੇਡਾ ਵਾਸੀ ਆਪਣੇ ਮਾਂ ਪਿਓ ਨੂੰ ਕਨੇਡਾ ਚ ਪੱਕੇ ਤੌਰ ਤੇ ਨਹੀਂ ਸਦ ਪਾ ਰਹੇ ਉਹਨਾਂ ਲਈ ਬੀਤੇ ਦਹਾਕੇ ਤੋਂ ਇਮੀਗਰੇਸ਼ਨ ਮੰਤਰਾਲੇ ਵੱਲੋਂ ਮਾਪਿਆਂ/ ਦਾਦਕਿਆ/ ਨਾਨਕਿਆ ਨੂੰ ਕਨੇਡਾ ਚ ਲਿਆਉਣ ਲਈ ਸੁਪਰ (ਵਿਜਟਰ) ਵੀਜ਼ਾ ਨੂੰ ਵੀ ਇੱਕ ਕਾਰਗਰ ਸਾਧਨ ਵਜੋਂ ਪ੍ਰਚਾਰਿਆ ਜਾ ਰਿਹਾ ਹੈ ਸੁਪਰ ਵੀਜ਼ਾ ਧਾਰਕ ਨੂੰ 10 ਸਾਲਾਂ ਦਾ ਵੀਜ਼ਾ ਮਿਲ ਸਕਦਾ ਹੈ ਅਤੇ ਅਤੇ ਉਹ ਕਨੇਡਾ ‘ਚ ਇੱਕ ਵਾਰ ਬਕਾਇਦਾ ਐਂਟਰੀ ਮਿਲਣ ਤੋਂ ਬਾਅਦ 5 ਸਾਲਾਂ ਤੱਕ ਰਹਿ ਸਕਦੇ ਹਨ।





