ਅਮਰੀਕੀ ਟੈਰਿਫ਼ ਨਾਲ ਪੰਜਾਬ ਦੇ ਕਾਰੋਬਾਰੀਆਂ ਨੂੰ ਝਟਕਾ, ਟਰੰਪ ਦੇ ਫੈਸਲੇ ਦਾ ਦਿੱਖਣ ਲੱਗਿਆ ਅਸਰ

ਅਮਰੀਕੀ ਟੈਰਿਫ਼ ਨਾਲ ਪੰਜਾਬ ਦੇ ਕਾਰੋਬਾਰੀਆਂ ਨੂੰ ਝਟਕਾ, ਟਰੰਪ ਦੇ ਫੈਸਲੇ ਦਾ ਦਿੱਖਣ ਲੱਗਿਆ ਅਸਰ

ਅਮਰੀਕਾ(ਨਿਊਜ਼ ਸਟੇਸ਼ਨ ਪੰਜਾਬ):- ਮਿਲੀ ਜਾਣਕਾਰੀ ਮੁਤਾਬਕ ਮਰੀਕਾ ਵੱਲੋਂ ਭਾਰਤ ਦੇ ਨਿਰਯਾਤ ‘ਤੇ 50 ਫ਼ੀਸਦੀ ਟੈਰਿਫ਼ ਲਗਾਉਣ ਦੇ ਫੈਸਲੇ ਨੇ ਪੰਜਾਬ ਦੇ ਉਦਯੋਗਿਕ ਖੇਤਰ ਲਈ ਸੰਕਟ ਖੜ੍ਹਾ ਕਰ ਦਿੱਤਾ ਹੈ। ਸੂਬੇ ਦੇ ਆਟੋ ਪਾਰਟਸ, ਬਾਸਮਤੀ ਚਾਵਲ, ਹੈਂਡ ਟੂਲ ਤੇ ਚਮੜਾ ਉਦਯੋਗ ਦੇ ਨਾਲ ਜੁੜੇ ਐਕਸਪੋਰਟਰਾਂ ਨੂੰ ਸਭ ਤੋਂ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਅਮਰੀਕਾ ਵੱਲੋਂ 50 ਫ਼ੀਸਦੀ ਟੈਰਿਫ਼ ਲਗਾਉਣ ਤੋਂ ਬਾਅਦ ਇਨ੍ਹਾਂ ਉਦਯੋਗਿਕ ਖੇਤਰਾਂ ਦੇ ਵਪਾਰ ‘ਚ ਕਮੀਂ ਆ ਸਕਦੀ ਹੈ।

ਅਮਰੀਕਾ ਵੱਲੋਂ ਭਾਰਤ ‘ਤੇ ਇਸ ਟੈਰਿਫ਼ ਫੈਸਲੇ ਤੋਂ ਬਅਦ ਚੀਨ ਦੇ ਆਟੋ ਪਾਰਟਸ ਤੇ ਟੂਲਜ਼, ਪਾਕਿਸਤਾਨ ਦੇ ਬਾਸਮਤੀ, ਬੰਗਲਾਦੇਸ਼ ਤੇ ਵੀਅਤਨਾਮ ਦੇ ਕੱਪੜੇ ਉਦਯੋਗ ਨੂੰ ਲਾਭ ਹੋ ਸਕਦਾ ਹੈ। ਉੱਥੇ ਹੀ, ਇਹ ਭਾਰਤੀ ਐਕਸਪੋਰਟ ਲਈ ਆਰਥਿਕ ਰੂਪ ‘ਚ ਅਣੁਕੂਲ ਨਹੀਂ ਰਹੇਗਾ। ਚੀਨ ਕੋਲ ਕੱਚਾ ਮਾਲ ਸਸਤਾ ਹੋਣ ਕਾਰਨ ਉਹ ਪਹਿਲਾਂ ਹੀ ਲਾਗਤ ‘ਚ ਭਾਰਤ ਤੋਂ ਅੱਗੇ ਹੈ।

ਸੰਕਟ ‘ਚ ਬਾਸਮਤੀ ਨਿਰਯਾਤ

ਪੰਜਾਬ ਤੋਂ ਅਮਰੀਕਾ ਨਿਰਯਾਤ ਹੋਣ ਵਾਲਾ ਬਾਸਮਤੀ ਚਾਵਲ ਇੱਕ ਮੁੱਖ ਉਤਪਾਦ ਹੈ। ਪਾਕਿਸਤਾਨ ‘ਤੇ ਕੇਵਲ 12% ਟੈਰਿਫ਼ ਹੋਣ ਕਾਰਨ ਉਸ ਨੂੰ ਲਾਭ ਹੋਵੇਗਾ ਤੇ ਪੰਜਾਬ ਦੇ ਐਕਸਪੋਰਟਰ ਨੁਕਸਾਨ ‘ਚ ਰਹਿਣਗੇ। ਇਸ ਨਾਲ ਪਾਕਿਸਤਾਨ ਦੇ ਬਾਸਮਤੀ ਬਾਜ਼ਾਰ ਨੂੰ ਸਿੱਧਾ ਫਾਇਦਾ ਹੋ ਸਕਦਾ ਹੈ, ਜਦਕਿ ਪੰਜਾਬ-ਹਰਿਆਣਾ ਦੇ ਐਕਸਪੋਰਟਰਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ।

2024-25 ‘ਚ ਭਾਰਤ ਤੋਂ ਅਮਰੀਕਾ ਨਿਰਯਾਤ ਹੋਣ ਵਾਲਾ ਬਾਸਮਤੀ ਲਗਭਗ 2.74 ਲੱਖ ਮੈਟਰਿਕ ਟਨ ਸੀ, ਜਿਸ ਦੀ ਕੀਮਤ ਲਗਭਗ 2,849 ਕਰੋੜ ਰੁਪਏ ਸੀ ਸੀ। ਉੱਥੇ ਹੀ ਗੈਰ-ਬਾਸਮਤੀ ਚਾਵਲ ਦੀ ਨਿਰਯਾਤ 61,341 ਮੈਟਰਿਕ ਟਨ, ਤੇ ਇਸ ਦੀ ਕੀਮਤ 462.5 ਕਰੋੜ ਰੁਪਏ ਸੀ। ਹੁਣ ਟੈਰਿਫ਼ ‘ਚ ਵਾਧੇ ਤੋਂ ਬਾਅਦ ਚਾਵਲ ਬਾਜ਼ਾਰ ‘ਤੇ ਵੀ ਸੰਕਟ ਆ ਸਕਦਾ ਹੈ।

ਭੂਗੌਲਿਕ ਸਥਿਤੀ ਵੀ ਵੱਡੀ ਚਣੌਤੀ

ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਨੂੰ ਪਹਿਲਾਂ ਹੀ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਥੇ ਹੀ ਭੂਗੌਲਿਕ ਸਥਿਤੀ ਕਾਰਨ ਵੀ ਪੰਜਾਬ ਨੂੰ ਬੰਦਰਗਾਹਾਂ ਤੱਕ ਸਮਾਨ ਪਹੁੰਚਾਉਣ ਲਈ ਭਾਰੀ ਰਕਮ ਤੇ ਟੈਕਸ ਦਾ ਸਾਹਮਣਾ ਕਰਨਾ ਪੈਂਦਾ ਹੈ। ਸੂਬੇ ਦੀ ਉਦਯੋਗਿਕ ਖੇਤਰ ‘ਚ ਯੋਗਦਾਨ ਜ਼ਿਆਦਾਤਰ ਘਰੇਲੂ ਉਤਪਾਦਾਂ ਤੋਂ ਹੀ ਮਿਲਦਾ ਹੈ। ਹਾਲਾਂਕਿ, ਪੰਜਾਬ ਸਰਕਾਰ ਵੱਲੋਂ ‘ਉਦਯੋਗ ਕ੍ਰਾਂਤੀ’ ਤਹਿਤ ਕਾਰੋਬਾਰ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਇਸ ਦਾ ਲਾਭ ਅਜੇ ਤੱਕ ਮੁੱਖ ਤੌਰ ‘ਤੇ ਸਿਰਫ਼ ਘਰੇਲੂ ਮਾਰਕੀਟ ਨੂੰ ਮਿਲੇਗਾ।

ਅਸ਼ੋਕ ਮਿੱਤਲ ਵੱਲੋਂ ਅਮਰੀਕਾ ਨੂੰ ਖੁੱਲਾ ਪੱਤਰ

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਕੁਮਾਰ ਮਿੱਤਲ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਖੁੱਲਾ ਪੱਤਰ ਲਿਖਿਆ ਹੈ, ਜਿਸ ‘ਚ ਉਨ੍ਹਾਂ ਨੇ 50% ਟੈਰਿਫ਼ ਨੂੰ ਨਿਰਾਸ਼ਾ ਵਾਲਾ ਕਦਮ ਕਰਾਰ ਦਿੱਤਾ। ਉਨ੍ਹਾਂ ਸਵਾਲ ਕੀਤਾ ਕਿ  ਇੱਕ ਦੇਸ਼ ਭਾਰਤ ‘ਤੇ ਰੂਸ ਨਾਲ ਵਪਾਰ ਨਾ ਕਰਨ ਦਾ ਦਬਾਅ ਬਣਾਵੇ, ਜਦਕਿ ਖੁਦ ਰੂਸ ਤੋਂ ਯੂਰੇਨੀਅਮ ਤੇ ਪੈਲੇਡੀਅਮ ਦੀ ਆਮਦ ਕਰ ਰਿਹਾ ਹੋਵੇ?

  • Related Posts

    ਡਿਪਟੀ ਕਮਿਸ਼ਨਰ ਵੱਲੋਂ ਤਿਉਹਾਰਾਂ ਦੇ ਸੀਜ਼ਨ ਮੌਕੇ ਫੂਡ ਸੇਫਟੀ ਬਾਰੇ ਸਖ਼ਤ ਚੌਕਸੀ ਦੇ ਨਿਰਦੇਸ਼

    – ਫੂਡ ਸੇਫਟੀ ਟੀਮਾਂ ਨੂੰ ਨਾਗਰਿਕਾਂ ਲਈ ਸੁਰੱਖਿਅਤ ਤੇ ਗੁਣਵੱਤਾ ਵਾਲੀਆਂ ਖਾਣ-ਪੀਣ ਦੀਆਂ ਵਸਤਾਂ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਨਿਰਦੇਸ਼ -ਦੁੱਧ, ਮਠਿਆਈਆਂ, ਘਿਓ ਤੇ ਪਨੀਰ ਦੇ ਨਮੂਨੇ ਲੈਣ ਦੇ ਆਦੇਸ਼;…

    ਸਿਹਤ ਮੰਤਰੀ ਨੇ ਰਾਸ਼ਟਰੀ ਸਵੈ-ਇੱਛਕ ਖ਼ੂਨਦਾਨ ਦਿਵਸ ‘ ਤੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

    ਸਮਾਗਮ ਵਿੱਚ ਖੂਨਦਾਨੀ ਸੰਸਥਾਵਾਂ, ਸਮਾਜਿਕ ਸੰਸਥਾਵਾਂ ਅਤੇ ਕਪਲ ਡੋਨਰਾਂ ਦਾ ਕੀਤਾ ਸਨਮਾਨ ਡਾ ਕੰਚਨ ਭਾਰਦਵਾਜ ਨੂੰ ਕੀਤਾ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਪਟਿਆਲਾ (ਗੁਰਅੰਸ਼ ਸਿੰਘ):- ਰਾਸ਼ਟਰੀ ਸਵੈ-ਇੱਛਕ ਖੂਨਦਾਨ ਦਿਵਸ ਸਬੰਧੀ…

    Leave a Reply

    Your email address will not be published. Required fields are marked *