ਸਰਕਾਰ ਮੇਰੇ ਜੀਜੇ ਨੂੰ ਪਿਛਲੇ 10 ਸਾਲਾਂ ਤੋਂ ਕਰ ਰਹੀ ਹੈ ਪਰੇਸ਼ਾਨ- ਰਾਹੁਲ ਗਾਂਧੀ

ਸਰਕਾਰ ਮੇਰੇ ਜੀਜੇ ਨੂੰ ਪਿਛਲੇ 10 ਸਾਲਾਂ ਤੋਂ ਕਰ ਰਹੀ ਹੈ ਪਰੇਸ਼ਾਨ:- ਰਾਹੁਲ ਗਾਂਧੀ

ਨਵੀਂ ਦਿੱਲੀ(ਅਜਾਦ ਪਟਿਆਲਵੀ):-ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਕ ਪੋਸਟ ਸਾਂਝੀ ਕਰ ਕਿਹਾ ਕਿ ਸਰਕਾਰ ਪਿਛਲੇ ਦਸ ਸਾਲਾਂ ਤੋਂ ਮੇਰੇ ਜੀਜੇ ਨੂੰ ਪਰੇਸ਼ਾਨ ਕਰ ਰਹੀ ਹੈ। ਇਹ ਚਾਰਜਸ਼ੀਟ ਉਸੇ ਸਾਜ਼ਿਸ਼ ਦਾ ਹਿੱਸਾ ਹੈ।ਉਨ੍ਹਾਂ ਲਿਖਿਆ ਕਿ ਮੈਂ ਰਾਬਰਟ, ਪ੍ਰਿਯੰਕਾ ਅਤੇ ਉਨ੍ਹਾਂ ਦੇ ਬੱਚਿਆਂ ਦੇ ਨਾਲ ਹਾਂ ਕਿਉਂਕਿ ਉਹ ਰਾਜਨੀਤਿਕ ਤੌਰ ’ਤੇ ਪ੍ਰੇਰਿਤ ਮਾਣਹਾਨੀ ਅਤੇ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਮੈਂ ਜਾਣਦਾ ਹਾਂ ਕਿ ਉਹ ਬਹਾਦਰ ਹਨ ਅਤੇ ਉਹ ਇਸ ਦਾ ਸਾਹਮਣਾ ਕਰਦੇ ਰਹਿਣਗੇ। ਅੰਤ ਵਿਚ, ਸੱਚਾਈ ਦੀ ਜਿੱਤ ਹੋਵੇਗੀ।

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀਰਵਾਰ ਨੂੰ ਗੁਰੂਗ੍ਰਾਮ ਜ਼ਮੀਨ ਸੌਦੇ ਦੇ ਮਾਮਲੇ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿਚ ਰਾਬਰਟ ਵਾਡਰਾ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਸੀ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਜਾਂਚ ਏਜੰਸੀ ਨੇ ਵਾਡਰਾ ਵਿਰੁੱਧ ਕਿਸੇ ਅਪਰਾਧਿਕ ਮਾਮਲੇ ਵਿਚ ਚਾਰਜਸ਼ੀਟ ਦਾਇਰ ਕੀਤੀ ਹੈ।

ਵਾਡਰਾ ਤੋਂ ਇਲਾਵਾ, ਚਾਰਜਸ਼ੀਟ ਵਿਚ ਕਈ ਹੋਰ ਲੋਕਾਂ ਅਤੇ ਕੰਪਨੀਆਂ ਦੇ ਨਾਮ ਵੀ ਸ਼ਾਮਿਲ ਹਨ। ਉਨ੍ਹਾਂ ਦੀ 37.64 ਕਰੋੜ ਰੁਪਏ ਦੀ ਜਾਇਦਾਦ ਵੀ ਨੱਥੀ ਕੀਤੀ ਗਈ ਹੈ। ਵੀਰਵਾਰ ਨੂੰ, ਕਾਂਗਰਸ ਨੇ ਇਸਨੂੰ ਡਰਾਉਣ ਦੀ ਕੋਸ਼ਿਸ਼ ਕਿਹਾ ਸੀ। ਫਰਵਰੀ 2008 ਵਿਚ, ਰਾਬਰਟ ਵਾਡਰਾ ਦੀ ਕੰਪਨੀ ਸਕਾਈਲਾਈਟ ਹਾਸਪਿਟੈਲਿਟੀ ਨੇ ਗੁਰੂਗ੍ਰਾਮ ਦੇ ਸ਼ਿਕੋਹਪੁਰ ਪਿੰਡ ਵਿਚ 3.5 ਏਕੜ ਜ਼ਮੀਨ ਓਮਕਾਰੇਸ਼ਵਰ ਪ੍ਰਾਪਰਟੀਜ਼ ਤੋਂ 7.5 ਕਰੋੜ ਰੁਪਏ ਵਿਚ ਖਰੀਦੀ।

ਉਸੇ ਸਾਲ, ਤਤਕਾਲੀ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਦੀ ਸਰਕਾਰ ਨੇ ਇਸ ਜ਼ਮੀਨ ’ਤੇ 2.7 ਏਕੜ ਲਈ ਇਕ ਵਪਾਰਕ ਕਲੋਨੀ ਵਿਕਸਤ ਕਰਨ ਦਾ ਲਾਇਸੈਂਸ ਦਿੱਤਾ। ਇਸ ਤੋਂ ਬਾਅਦ, ਕਲੋਨੀ ਬਣਾਉਣ ਦੀ ਬਜਾਏ, ਸਕਾਈਲਾਈਟ ਕੰਪਨੀ ਨੇ ਇਹ ਜ਼ਮੀਨ ਡੀ.ਐਲ.ਐਫ. ਨੂੰ 58 ਕਰੋੜ ਰੁਪਏ ਵਿਚ ਵੇਚ ਦਿੱਤੀ। ਇਸ ਨਾਲ ਲਗਭਗ 50 ਕਰੋੜ ਰੁਪਏ ਦਾ ਮੁਨਾਫ਼ਾ ਹੋਇਆ।

2012 ਵਿਚ, ਹਰਿਆਣਾ ਸਰਕਾਰ ਦੇ ਤਤਕਾਲੀ ਡਾਇਰੈਕਟਰ ਭੂਮੀ ਰਜਿਸਟ੍ਰੇਸ਼ਨ, ਅਸ਼ੋਕ ਖੇਮਕਾ ਨੇ ਇਸ ਸੌਦੇ ਵਿਚ ਬੇਨਿਯਮੀਆਂ ਦਾ ਹਵਾਲਾ ਦਿੰਦੇ ਹੋਏ ਜ਼ਮੀਨ ਦੇ ਇੰਤਕਾਲ (ਮਾਲਕੀ ਦਾ ਤਬਾਦਲਾ) ਰੱਦ ਕਰ ਦਿੱਤਾ।

ਖੇਮਕਾ ਨੇ ਦਾਅਵਾ ਕੀਤਾ ਕਿ ਸਕਾਈਲਾਈਟ ਨੂੰ ਲਾਇਸੈਂਸ ਦੇਣ ਦੀ ਪ੍ਰਕਿਰਿਆ ਵਿਚ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ। ਇਸ ਤੋਂ ਬਾਅਦ, ਖੇਮਕਾ ਦਾ ਤਬਾਦਲਾ ਕਰ ਦਿੱਤਾ ਗਿਆ। ਇਸ ਨਾਲ ਮਾਮਲੇ ਵਿਚ ਵਿਵਾਦ ਹੋਰ ਵਧ ਗਿਆ।

  • Related Posts

    ਅਮਰੀਕੀ ਟੈਰਿਫ਼ ਨਾਲ ਪੰਜਾਬ ਦੇ ਕਾਰੋਬਾਰੀਆਂ ਨੂੰ ਝਟਕਾ, ਟਰੰਪ ਦੇ ਫੈਸਲੇ ਦਾ ਦਿੱਖਣ ਲੱਗਿਆ ਅਸਰ

    ਅਮਰੀਕੀ ਟੈਰਿਫ਼ ਨਾਲ ਪੰਜਾਬ ਦੇ ਕਾਰੋਬਾਰੀਆਂ ਨੂੰ ਝਟਕਾ, ਟਰੰਪ ਦੇ ਫੈਸਲੇ ਦਾ ਦਿੱਖਣ ਲੱਗਿਆ ਅਸਰ ਅਮਰੀਕਾ(ਨਿਊਜ਼ ਸਟੇਸ਼ਨ ਪੰਜਾਬ):- ਮਿਲੀ ਜਾਣਕਾਰੀ ਮੁਤਾਬਕ ਮਰੀਕਾ ਵੱਲੋਂ ਭਾਰਤ ਦੇ ਨਿਰਯਾਤ ‘ਤੇ 50 ਫ਼ੀਸਦੀ ਟੈਰਿਫ਼…

    Deepika Luthra ਨੂੰ ਧਮਕੀ ਤੋਂ ਬਾਅਦ ਮੌਤ ਦਾ ਡਰ! ਦੀਪਿਕਾ ਲੂਥਰਾ ਨੇ ਇੰਸਟਾਗ੍ਰਾਮ ਅਕਾਊਂਟ ਕੀਤਾ ਬੰਦ

    ਪੰਜਾਬ ਪੁਲਿਸ ਨੇ ਦੀਪਿਕਾ ਲੂਥਰਾ ਨੂੰ ਧਮਕੀ ਦੇਣ ਵਾਲੇ ਨੌਜਵਾਨ ਨੂੰ ਕੀਤਾ ਗ੍ਰਿਫਤਾਰ  ਅੰਮ੍ਰਿਤਸਰ(ਬਿਅਰੋ):-ਸੁਤਰਾਂ ਮਿਲੀ ਜਾਣਕਾਰੀ ਮੁਤਾਬਕ ਬੱਬਰ ਖ਼ਾਲਸਾ ਦੀ ਧਮਕੀ ਤੋਂ ਬਾਅਦ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ (Deepika Luthra)…

    Leave a Reply

    Your email address will not be published. Required fields are marked *