ਰਾਜਪੁਰਾ ਚ ਥਰਮਲ ਪਲਾਂਟ ਮੁੱਖੀ ਅਤੇ ਨੇੜਲੇ ਪਿੰਡਾਂ ਦੇ ਸਰਪੰਚਾਂ ਚ ਹੋਈ ਮੀਟਿੰਗ, ਮੰਗਾਂ ਸਬੰਧੀ ਇਕ ਮਹੀਨੇ ਦਾ ਸਮਾਂ ਨਿਰਧਾਰਤ  ਵਿਧਾਇਕਾਂ ਨੀਨਾ ਮਿੱਤਲ ਅਤੇ ਐਸ ਡੀ ਐਮ ਰਾਜਪੁਰਾ ਦੀ ਮੌਜੂਦਗੀ ਨਾਭਾ ਪਾਵਰ ਪਲਾਂਟ ਦੇ ਮੁੱਖੀ ਨੇ ਮੰਗਾਂ ਬਹਾਲ ਦਾ ਦਿੱਤਾ ਭਰੋਸਾ 

ਰਾਜਪੁਰਾ ਚ ਥਰਮਲ ਪਲਾਂਟ ਮੁੱਖੀ ਅਤੇ ਨੇੜਲੇ ਪਿੰਡਾਂ ਦੇ ਸਰਪੰਚਾਂ ਚ ਹੋਈ ਮੀਟਿੰਗ, ਮੰਗਾਂ ਸਬੰਧੀ ਇਕ ਮਹੀਨੇ ਦਾ ਸਮਾਂ ਨਿਰਧਾਰਤ 

ਵਿਧਾਇਕਾਂ ਨੀਨਾ ਮਿੱਤਲ ਅਤੇ ਐਸ ਡੀ ਐਮ ਰਾਜਪੁਰਾ ਦੀ ਮੌਜੂਦਗੀ ਨਾਭਾ ਪਾਵਰ ਪਲਾਂਟ ਦੇ ਮੁੱਖੀ ਨੇ ਮੰਗਾਂ ਬਹਾਲ ਦਾ ਦਿੱਤਾ ਭਰੋਸਾ 

ਨਿਰਧਾਰਤ ਸਮੇਂ ਅਨੁਸਾਰ ਨਾਭਾ ਪਾਵਰ ਪਲਾਂਟ ਨੇ ਮੰਗਾਂ ਨਾ ਮੰਨੀਆਂ ਤਾ ਸਬੰਧਤ ਪਿੰਡ ਧਰਨਾ ਲਾਉਣ ਲਈ ਹੋਣਗੇ ਮਜਬੂਰ 

ਰਾਜਪੁਰਾ (ਅਜਾਦ ਪਟੀਆਲਵੀ):-ਨਾਭਾ ਪਾਵਰ ਪਲਾਂਟ (ਥਰਮਲ ਪਲਾਂਟ) ਵੱਲੋਂ ਨੇੜਲੇ ਕਰੀਬ 49 ਪਿੰਡਾਂ ਨੂੰ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਵਿਚੋਂ ਕੁਝ ਸਕੀਮਾਂ ਪਲਾਂਟ ਵੱਲੋਂ ਬੰਦ ਕੀਤੇ ਜਾਣ ਨੂੰ ਲੈ ਕੇ ਭਾਰੀ ਰੋਸ਼ ਕਰਦਿਆਂ ਬੀਤੇ ਦਿਨੀਂ ਕਰੀਬ ਚਾਰ ਦਰਜਨ ਪਿੰਡਾਂ ਦੇ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਗਿਆ ਸੀ।ਉਕਤ ਧਰਨੇ ਨੂੰ ਪੁਲੀਸ ਪ੍ਰਸ਼ਾਸਨ ਅਤੇ ਹਲਕਾ ਵਿਧਾਇਕਾ ਨੀਨਾ ਮਿੱਤਲ ਦੇ ਸਪੁੱਤਰ ਐਡਵੋਕੇਟ ਲਵੀਸ਼ ਮਿੱਤਲ ਵੱਲੋਂ ਸਮੱਸਿਆ ਦੇ ਹੱਲ ਸਬੰਧੀ ਦਿੱਤੇ ਭਰੋਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਸੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਰਾਜਪੁਰਾ ਵਿਧਾਇਕਾਂ ਮੈਡਮ ਨੀਨਾ ਦੱਸਿਆ ਕਿ ਨਾਭਾ ਪਾਵਰ ਪਲਾਂਟ (ਥਰਮਲ ਪਲਾਂਟ) ਵੱਲੋਂ ਨੇੜਲੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਚੋ ਕੁਝ ਸਹੂਲਤਾਂ ਨਾ ਮਿਲਣ ਕਰਕੇ ਨੇੜਲੇ ਪਿੰਡਾਂ ਦੇ ਵਾਸੀਆਂ ਚ ਰੋਸ ਸੀ। ਜਿਸ ਸਬੰਧੀ ਅੱਜ ਮਿਨੀ ਸਕੱਤਰੇਤ ਐਸਡੀਐਮ ਰਾਜਪੁਰਾ ਸ੍ਰੀ ਅਵਿਸ਼ੇਕ ਗੁਪਤਾ ਦੀ ਮੌਜੂਦਗੀ ਵਿੱਚ ਸ੍ਰੀ ਐਸ ਕੇ ਨਾਰੰਗ ਚੀਫ ਐਗਜ਼ੀਕਿਊਟਿਵ ਨਾਭਾ ਪਾਵਰ ਪਲਾਂਟ ਨਾਲ ਨੇੜਲੇ ਪਿੰਡਾਂ ਦੇ ਸਰਪੰਚਾਂ ਵਿਚਕਾਰ ਬਹੁਤ ਹੀ ਸੁਖਾਲੇ ਮਹੋਲ ਵਿਚ ਮੀਟਿੰਗ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਿੰਡਾਂ ਦੀਆਂ ਉਕਤ ਮੰਗਾ ਨੂੰ ਕਰੀਬ ਇਕ ਮਹੀਨੇ ਵਿਚ ਬਹਾਲ ਕਰਨ ਦਾ ਨਾਭਾ ਪਾਵਰ ਪਲਾਂਟ ਵੱਲੋਂ ਪੂਰਨ ਭਰੋਸਾ ਦਿੱਤਾ ਗਿਆ। ਉਨ੍ਹਾਂ ਨੂੰ ਪੁਰੀ ਉਮੀਦ ਹੈ ਕਿ ਨਾਭਾ ਪਾਵਰ ਪਲਾਂਟ ਵੱਲੋਂ ਉਕਤ ਪਿੰਡ ਵੱਲ ਵਿਸ਼ੇਸ਼ ਧਿਆਨ ਦੇਣਗੇ।ਉਕਤ ਪਿੰਡਾਂ ਦੀਆਂ ਮੰਗਾਂ ਵਿੱਚ ਬੰਦ ਕੀਤੀ ਗਈ ਸ਼ਗਨ ਸਕੀਮ ਮੁੜ ਲਗਾਈ ਜਾਵੇ ਅਤੇ ਇਸ ਦੀ ਰਾਸ਼ੀ ਵਧਾ ਕੇ 51000 ਕੀਤੀ ਜਾਵੇ,ਨੌਕਰੀਆਂ ਤੋਂ ਕੱਢਿਆ ਦੀ ਬਹਾਲੀ, ਟੋਬਿਆਂ ਦਾ ਨਵੀਨੀਕਰਨ, C S R ਦਾ ਸਾਰਾ ਪੈਸਾ ਪਿੰਡਾਂ ਚ ਲਗਾਇਆ ਜਾਵੇ ਆਦਿ 16 ਦੇ ਕਰੀਬ ਵੱਖ-ਵੱਖ ਮੰਗ ਹਨ।ਜ਼ਿਕਰਯੋਗ ਹੈ ਕਿ ਪਿੰਡ ਨਲਾਸ ਦੀ ਜ਼ਮੀਨ `ਚ ਨਾਭਾ ਪਾਵਰ ਪਲਾਂਟ (ਥਰਮਲ ਪਲਾਂਟ) ਲਗਾਉਣ ਵੇਲੇ ਸਥਾਨਕ ਲੋਕਾਂ ਨਾਲ ਹੋਏ ਸਮਝੋਤੇ ਤਹਿਤ ਸ਼ਰਤਾਂ ਤੇ ਵਾਅਦਿਆਂ ਤੋਂ ਮੁਨਕਰ ਹੋਣ ‘ਤੇ ਨਲਾਸ ਦੇ ਆਲੇ- ਦੁਆਲ਼ੇ ਦੇ ਦਰਜਨਾਂ ਹੀ ਪਿੰਡਾਂ ਦੇ ਲੋਕਾ ਨੇ ਧਰਨਾ ਲਾਇਆ ਸੀ। ਉਨ੍ਹਾਂ ਤਹਿ ਨਿਯਮਾਂ ਤਹਿਤ ਥਰਮਲ ਵੱਲੋਂ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਨੂੰ ਬਹਾਲ ਰੱਖਣ ਦੀ ਮੰਗ ਕੀਤੀ ਸੀ।ਇਸ ਸਬੰਧੀ ਗੱਲਬਾਤ ਦੌਰਾਨ ਜਸਵੰਤ ਸਿੰਘ ਸਰਪੰਚ ਨੈਣਾ,ਅਮਨ ਸੈਣੀ ਸਰਪੰਚ ਨਲਾਸ,ਅਮਰਿੰਦਰ ਸਿੰਘ ਸਰਪੰਚ ਲੇਹਲਾ ਕਿਹਾ ਕਿ ਅੱਜ ਵਿਧਾਇਕਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਐਸਡੀਐਮ ਰਾਜਪੁਰਾ ਦੀ ਮੌਜੂਦਗੀ ਵਿੱਚ ਨਾਭਾ ਪਾਵਰ ਪਲਾਂਟ ਮੁੱਖੀ ਸ੍ਰੀ ਐਸ ਕੇ ਨਾਰੰਗ ਨਾਲ ਹੋਈ ਮੀਟਿੰਗ ਵਿੱਚ ਥਰਮਲ ਪਲਾਂਟ ਵੱਲੋਂ ਕੁਝ ਬੰਦ ਕੀਤੀਆਂ ਸਹੂਲਤਾਂ ਨੂੰ ਜਲਦੀ ਪਹਿਲਾਂ ਵਾਂਗੂ ਨਿਰੰਤਰ ਦੇਣ ਦਾ ਪੂਰਨ ਭਰੋਸਾ ਮਿਲਿਆ ਹੈ।ਉਕਤ ਨੇੜਲੇ ਪਿੰਡਾਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਥਰਮਲ ਪਲਾਂਟ ਮੁੱਖੀ ਸ੍ਰੀ ਐਸ ਕੇ ਨਾਰੰਗ ਵੱਲੋਂ ਦਿਤੇ ਭਰੋਸੇ ਨੂੰ ਮੁੱਖ ਰੱਖਦਿਆਂ ਉਮੀਦ ਹੈ ਕਿ ਨੇੜਲੇ ਪਿੰਡਾਂ ਦੀ ਉਕਤ ਸਹੂਲਤਾਂ ਜਲਦੀ ਥਰਮਲ ਪਲਾਂਟ ਵੱਲੋਂ ਜਲਦੀ ਮੁਹੱਈਆ ਕਰਵਾਈਆਂ ਜਾਣਗੀਆਂ। ਇਨ੍ਹਾਂ ਸਰਪੰਚਾ ਨੇ ਕਿਹਾ ਕਿ ਜੇਕਰ ਥਰਮਲ ਪਲਾਂਟ ਮਿੱਥੇ ਸਮੇਂ ਅਨੁਸਾਰ ਸਾਰੀਆਂ ਸਹੂਲਤਾਂ ਬਹਾਲ ਨਹੀਂ ਕਰਦਾਂ ਤਾ ਉਕਤ ਪਿੰਡਾਂ ਦੇ ਲੋਕ ਦੁਬਾਰਾ ਫਿਰ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਸਮੂਹ ਪਿੰਡਾ ਵੱਲੋਂ ਜਨਵਰੀ ਦੇ ਪਹਿਲੇ ਹਫਤੇ ਇਕ ਅਹਿਮ ਮੀਟਿੰਗ ਵੀ ਕੀਤੀ ਜਾਵੇਗੀ।ਇਸ ਮੌਕੇ ਜਸਵੰਤ ਸਿੰਘ ਸਰਪੰਚ ਨੈਣਾ, ਨਾਹਰ ਸਿੰਘ ਸਰਪੰਚ ਖਰੋੜਾ, ਜਗਦੀਸ਼ ਸਿੰਘ ਅਲੂਣਾ ਸਰਪੰਚ, ਅਵਤਾਰ ਸਿੰਘ ਸਰਪੰਚ ਉਕਸੀ, ਜਸਪਾਲ ਸਿੰਘ ਪਿਲਖਣੀ, ਸਰਪੰਚ ਅਮਨ ਸੈਣੀ ਨਲਾਸ,ਪਿੰਡ ਭਰੋੜੀ ਦੇ ਸਰਪੰਚ ਗੁਰਪ੍ਰੀਤ ਸਿੰਘ, ਸੁਖਬੀਰ ਸਿੰਘ ਹਰਿਆਓ, ਬਲਵਿੰਦਰ ਸਿੰਘ ਬਖਸ਼ੀਵਾਲਾ ਬਸਤੀ, ਰਵਿੰਦਰ ਸਿੰਘ ਗਿੱਲ ਬਖਸ਼ੀਵਾਲਾ, ਪ੍ਰਦੀਪ ਸਿੰਘ ਉੜਦਣ, ਅਮਰਿੰਦਰ ਸਿੰਘ ਸਰਪੰਚ ਲੇਹਲਾਂ, ਮਨਜੀਤ ਸਿੰਘ ਸਰਪੰਚ ਰੰਗੀਆਂ, ਬਰਨਜੀਤ ਸਿੰਘ ਸਰਪੰਚ ਤਸੱਲੀ, ਮਿੱਟੇ ਦੋਵੀ ਸਰਪੰਚ ਬਲਸੂਆ, ਸਰਪੰਚ ਸਰਬਜੀਤ ਸਿੰਘ ਉਗਾਣੀ , ਬਿੱਟੂ ਸੁਰਲ ਕਲਾਂ, ਨਰਿੰਦਰ ਸਿੰਘ ਸਰਪੰਚ ਸੁਰਲ ਖੁਰਦ ਸਮੇਤ ਵੱਡੀ ਗਿਣਤੀ ਵਿਚ ਥਰਮਲ ਪਲਾਂਟ ਦੇ ਨੇੜਲੇ ਪਿੰਡਾਂ ਦੇ ਸਰਪੰਚ ਅਤੇ ਮੋਹਤਬਰ ਵਿਆਕਤੀ ਮੌਜੂਦ ਸਨ।

  • Related Posts

    ਵਾਤਾਵਰਨ ਦੀ ਸੰਭਾਲ ਲਈ ਸਭਨਾ ‘ ਚ ਸੁਹਿਰਦਤਾ ਅਤੇ ਸਾਂਝੀ ਜ਼ਿੰਮੇਵਾਰੀ ਦੀ ਲੋੜ:- ਜਜਵਿੰਦਰ ਸਿੰਘ ਚੌਕੀ ਇੰਚਾਰਜ ਤੇਪਲਾ 

    ਵਾਤਾਵਰਨ ਦੀ ਸੰਭਾਲ ਲਈ ਸਭਨਾ ‘ ਚ ਸੁਹਿਰਦਤਾ ਅਤੇ ਸਾਂਝੀ ਜ਼ਿੰਮੇਵਾਰੀ ਦੀ ਲੋੜ:- ਜਜਵਿੰਦਰ ਸਿੰਘ ਚੌਕੀ ਇੰਚਾਰਜ ਤੇਪਲਾ  ਪੁਲਿਸ ਚੌਂਕੀ ਤੇਪਲਾ ‘ਚ ਵਾਤਾਵਰਨ ਦੀ ਸ਼ੁੱਧਤਾ ਲਈ ਮੁਲਾਜਮਾਂ ਨੇ ਫਲਦਾਰ ਅਤੇ…

    ਮਾਨ ਸਰਕਾਰ ਦੀ ਪਾਰਦਰਸ਼ੀ ਸੋਚ ਨੇ ਸੂਬੇ ਦੇ ਨਾਗਰਿਕਾ ਦਾ ਭਰੋਸਾ ਰੱਖਿਆ ਬਰਕਰਾਰ:-ਵਿਧਾਇਕਾ ਨੀਨਾ ਮਿੱਤਲ ਵਿਧਾਇਕਾ ਸੈਂਕੜੇ ਵਰਕਰਾਂ ਦੇ ਕਾਫਲੇ ਨਾਲ ਲੁਧਿਆਣਾ ਧੰਨਵਾਦੀ ਰੋਡ ਸੋ ਲਈ ਹੋਏ ਰਵਾਨਾ 

    ਮਾਨ ਸਰਕਾਰ ਦੀ ਪਾਰਦਰਸ਼ੀ ਸੋਚ ਨੇ ਸੂਬੇ ਦੇ ਨਾਗਰਿਕਾ ਦਾ ਭਰੋਸਾ ਰੱਖਿਆ ਬਰਕਰਾਰ:-ਵਿਧਾਇਕਾ ਨੀਨਾ ਮਿੱਤਲ ਵਿਧਾਇਕਾ ਸੈਂਕੜੇ ਵਰਕਰਾਂ ਦੇ ਕਾਫਲੇ ਨਾਲ ਲੁਧਿਆਣਾ ਧੰਨਵਾਦੀ ਰੋਡ ਸੋ ਲਈ ਹੋਏ ਰਵਾਨਾ  ਰਾਜਪੁਰਾ (ਗੁਰ…

    Leave a Reply

    Your email address will not be published. Required fields are marked *