ਅਕਾਲੀ ਦਲ ਵਰਕਿੰਗ ਕਮੇਟੀ ਦਾ ਧੰਨਵਾਦ, ਹੁਣ ਪਾਰਟੀ ਕਰੇ ਨਵੀਂ ਭਰਤੀ – ਸੁਖਬੀਰ ਸਿੰਘ ਬਾਦਲ
ਚੰਡੀਗੜ (ਅਜਾਦ ਪਟਿਆਲਵੀ)- ਅਕਾਲੀ ਦਲ ਦੀ ਵਰਕਿੰਗ ਕਮੇਟੀ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ 5 ਸਾਲ ਪਹਿਲਾਂ ਆਪ ਜੀ ਵੱਲੋ ਮੈਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਸੀ ਜਿਸ ਤੋਂ ਮੈ ਅਸਤੀਫਾ ਦੇ ਦਿੱਤਾ ਹੈ ਅੱਜ ਦੀ ਮੀਟਿੰਗ ਚ ਮੈਂ ਸਪੈਸ਼ਲ ਆਇਆ ਸੀ ਕਿ ਮੇਰਾ ਅਸਤੀਫ਼ਾ ਮਨਜ਼ੂਰ ਕਰ ਲਿਆ ਜਾਵੇ ਤੇ ਪਾਰਟੀ ਹੁਣ ਨਵੀਂ ਭਰਤੀ ਦਾ ਕਾਰਜ ਕਰੇ।।