ਰਾਜਪੁਰਾ (ਅਜਾਦ ਪਟਿਆਲਵੀ) – ਸੁਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਕੁੱਝ ਸਮੇਂ ਤੋਂ ਵਿਭਾਗੀ ਲਾਪਰਵਾਹੀ ਤੇ ਹਸਪਤਾਲ ਪ੍ਰਬੰਧਕਾਂ ਦੀ ਬਦ ਇੰਤਜਾਮੀ ਦਾ ਸ਼ਿਕਾਰ ਹੋ ਰਹੇ ਰਾਜਪੁਰਾ ਦੇ ਏ ਪੀ ਜੈਨ ਹਸਪਤਾਲ ਵਿਚ ਵੱਡੀ ਗਿਣਤੀ ‘ ਚ ਚੂਹਿਆਂ ਦੀ ਟੀਮ ਨੇ ਆਪਣਾ ਕਬਜ਼ਾ ਕਰ ਲਿਆ ਹੈ ਤੇ ਇਹ ਟੀਮ ਹੌਲੀ ਹੌਲੀ ਕਰਕੇ ਹਸਪਤਾਲ ਦੀ ਬਿਲਡਿੰਗ ਹੇਠ ਸੁਰੰਗਾਂ ਬਣਾਕੇ ਹਸਪਤਾਲ ਦੇ ਵੱਖ ਵੱਖ ਹਿੱਸਿਆਂ ਤੱਕ ਪਹੁੰਚ ਗਈ ਤੇ ਇਸ ਟੀਮ ਨੇ ਹੌਲੀ ਹੌਲੀ ਪੂਰੇ ਹਸਪਤਾਲ ਤੇ ਆਪਣਾ ਕਬ੍ਜਾ ਜਮਾ ਲਿਆ ਇਸ ਟੀਮ ਨੂੰ ਉਸ ਸਮੇਂ ਬਹੁਤ ਬਲ ਮਿਲਿਆ ਜਦੋਂ ਇਸ ਟੀਮ ਨੂੰ ਹਸਪਤਾਲ ਵਿਚ ਦਾਖਲ ਮਰੀਜਾ ਲਈ ਆਉਣ ਵਾਲਾ ਬਚਿਆ ਕੁਚਿਆ ਖਣਾ ਸਥਾਨਕ ਲੋਕਾਂ ਵੱਲੋ ਪਰੋਸਿਆ ਜਾਣ ਲੱਗਾ।ਜਿਸ ਦਾ ਸਿੱਟਾ ਇਹ ਨਿਕਲਿਆ ਕਿ ਚੂਹਿਆਂ ਦੇ ਇਸ ਗੈਂਗ ਵੱਲੋ ਪੁੱਟੀਆਂ ਗਈਆ ਸੁਰੰਗਾਂ ਨੇ ਕਈ ਥਾਵਾਂ ਤੋਂ ਹਸਪਤਾਲ ਦੇ ਫ਼ਰਸ਼ ਬਿਠਾ ਦਿੱਤੇ ਜੌ ਇਸ ਗੈਂਗ ਦੀ ਵੱਡੀ ਪ੍ਰਾਪਤੀ ਦਾ ਸਬੂਤ ਦਿੰਦੇ ਦਿਖਾਈ ਦੇ ਰਹੇ ਹਨ ਇਸ ਦੇ ਨਾਲ ਹੀ ਇਸ ਗੈਂਗ ਦੇ ਮੈਂਬਰ ਹਸਪਤਾਲ ‘ ਚ ਮਰੀਜਾ ਦੇ ਬਿਸਤਰਿਆਂ ਤੇ ਵੀ ਵਿਚਾਰ ਵਿਟਾਂਦਰਾ ਕਰਦੇ ਦੇਖੇ ਜਾ ਸਕਦੇ ਹਨ। ਜੇਕਰ ਇਹ ਸਿਲਸਿਲਾ ਇਸੇ ਤਰਾ ਲਗਾ ਤਾਰ ਚਲਦਾ ਰਿਹਾ ਤਾਂ ਇਹ ਦਿਨ ਦੂਰ ਨਹੀਂ ਜਦੋਂ ਇਸ ਹਸਪਤਾਲ ਦਾ ਵੱਡਾ ਨੁਕਸਾਨ ਕਰਨ ਵਿਚ ਇਹ ਗੈਂਗ ਕਾਮਯਾਬ ਹੋ ਜਾਵੇਗਾ ਹੁਣ ਦੇਖਣਾ ਇਸ ਹੈ ਇਕ ਹਸਪਤਾਲ ਪ੍ਰਸ਼ਾਸਨ ਇਸ ਮਾਮਲੇ ਤੇ ਕਿ ਕਾਰਵਾਈ ਕਰਦਾ ਹੈ।





