ਵਿਧਾਇਕਾ ਨੀਨਾ ਮਿੱਤਲ ਅਤੇ ਸ੍ਰੀ ਅਜੈ ਮਿੱਤਲ ਨੇ ਨਵ-ਨਿਯੁਕਤ ਕੌਸਲਰ ਐਡਵੋਕੇਟ ਸੁਖਚੈਨ ਸਿੰਘ ਸਰਵਾਰਾ ਨੂੰ ਦਿੱਤੀਆਂ ਮੁਬਾਰਕਾਂ

ਰਾਜਪੁਰਾ (ਅਜਾਦ ਪਟਿਆਲਵੀ)-ਨਗਰ ਕੌਂਸਲ ਰਾਜਪੁਰਾ ਅਧੀਨ ਪੈਂਦੇ ਵਾਰਡ ਨੰਬਰ 2 ਤੋਂ ਐੱਮ ਸੀ ਦੀ ਵੋਟਾਂ ਵਿੱਚ ਜੇਤੂ ਰਹੇ ਉਮੀਦਵਾਰ ਸੁਖਚੈਨ ਸਿੰਘ ਸਰਵਾਰਾ ਨੂੰ ਅੱਜ ਐਸ ਡੀ ਐਮ ਦਫਤਰ ਰਾਜਪੁਰਾ ਵਿਖੇ ਸੋਹੁੰ ਚੁਵਾਈ ਗਈ।ਇਸ ਮੌਕੇ ਐਸ.ਡੀ.ਐਮ ਰਾਜਪੁਰਾ ਅਵਿਕੇਸ਼ ਗੁਪਤਾ ਆਪਣੇ ਦਫਤਰ ਵਿਖੇ ਨਵ-ਨਿਯੁਕਤ ਕੌਂਸਲਰ ਸੁਖਚੈਨ ਸਿੰਘ ਸਰਵਾਰਾ ਨੂੰ ਭਾਰਤ ਦੇ ਸੰਵਿਧਾਨ ਅਤੇ ਭੇਤ ਗੁਪਤ ਰੱਖਣ ਪ੍ਰਤੀ ਸਹੁੰ ਚੁਕਵਾਈ ਅਤੇ ਕੌਂਸਲਰ ਬਣਨ ‘ਤੇ ਵਧਾਈ ਦਿੱਤੀ।ਇਸ ਮੌਕੇ ਕਾਰਜ ਸਾਧਕ ਅਫਸਰ ਰਾਜਪੁਰਾ ਅਵਤਾਰ ਚੰਦ ਸੇਖੜੀ ਅਤੇ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਪਤੀ ਸੀਨਿਅਰ ਆਪ ਆਗੂ ਸ੍ਰੀ ਅਜੈ ਮਿੱਤਲ ਮੌਜੂਦ ਸਨ।ਇਸ ਮੌਕੇ ਨਵ-ਨਿਯੁਕਤ ਕੌਂਸਲਰ ਸੁਖਚੈਨ ਸਿੰਘ ਸਰਵਾਰਾ ਨੂੰ ਸ੍ਰੀ ਅਜੈ ਮਿੱਤਲ ਨੇ ਮੁੰਹ ਮਿੱਠਾ ਕਰਵਾਕੇ ਮੁਬਾਰਕਾਂ ਦਿੰਦਿਆਂ ਵਾਰਡ ਨੰਬਰ 2 ਅਤੇ ਸ਼ਹਿਰ ਦੀ ਬਿਹਤਰੀ ਲਈ ਸੁਹਿਰਦਤਾ ਨਾਲ ਕੰਮ ਕਰਨ ਲਈ ਕਿਹਾ।ਇਸ ਮੌਕੇ ਕੌਸਲਰ ਸੁਖਚੈਨ ਸਿੰਘ ਸਰਵਾਰਾ ਨੂੰ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਉਨ੍ਹਾਂ ਦੇ ਸਪੁੱਤਰ ਐਡਵੋਕੇਟ ਲਵੀਸ ਮਿੱਤਲ ਨੇ ਵੀ ਕੌਸਲਰ ਦੇ ਰੂਪ ਵਿੱਚ ਆਹੁਦਾ ਸੰਭਾਲਣ ਤੇ ਵਧਾਈਆਂ ਦਿੱਤੀਆਂ।ਇਸ ਮੌਕੇ ਐਸ.ਡੀ.ਐਮ ਰਾਜਪੁਰਾ ਅਵਿਕੇਸ਼ ਗੁਪਤਾ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਸਿਰੇ ਚੜ੍ਹਾਉਣ ਵਿਚ ਨਗਰ ਕੌਂਸਲ ਦਾ ਵੱਡਾ ਯੋਗਦਾਨ ਹੁੰਦਾ ਹੈ। ਇਸ ਲਈ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਸ਼ਹਿਰ ਨੂੰ ਬਿਹਤਰ ਬਣਾਉਣ ਵਿਚ ਇਕ-ਦੂਜੇ ਨਾਲ ਮਿਲ ਕੇ ਕੰਮ ਕਰੀਏ ਤਾਂ ਜੋ ਲੋਕਾਂ ਨੂੰ ਸਾਰੀਆਂ ਸਹੂਲਤਾਂ ਦੇਣ ਦੇ ਨਾਲ-ਨਾਲ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਹੋਰਨਾਂ ਤੋਂ ਇਲਾਵਾ ਰੀਤੇਸ ਬਾਂਸਲ, ਨਗਰ ਕੌਂਸਲ ਦੇ ਮੀਤ ਪ੍ਰਧਾਨ ਅਤੇ ਕੌਸਲਰ ਰਾਜੇਸ਼ ਇੰਸਾ, ਲਲਿਤ ਡਾਹਰਾ,ਕੋਸਲਰ ਗੁਰਵਿੰਦਰ ਸਿੰਘ ਧਮੋਲੀ, ਐਡਵੋਕੇਟ ਰਾਕੇਸ਼ ਮਹਿਤਾ, ਅਮਰਿੰਦਰ ਸਿੰਘ ਮੀਰੀ, ਐਡਵੋਕੇਟ ਸੰਦੀਪ ਬਾਵਾ, ਕੋਸਲਰ ਗੁਰਧਿਆਨ ਸਿੰਘ ਜੋਗਾ,ਦੀਪਕ ਸ਼ਰਮਾ, ਸਚਿਨ ਮਿੱਤਲ,ਮੇਜਰ ਸਿੰਘ ਬਖਸ਼ੀਵਾਲਾ ਸਮੇਤ ਹੋਰ ਵੀ ਕੋਸਲਰ ਅਤੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਮੌਜੂਦ ਸਨ।





