ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਤੇ ਨਗਰ ਕੌਂਸਲ ਰਾਜਪੁਰਾ ਵਾਰਡ ਨੰਬਰ 2 ਤੋਂ ਲੜੇਗੀ ਚੋਣ:- ਵਿਧਾਇਕਾ ਨੀਨਾ ਮਿੱਤਲ  ਵਿਧਾਇਕਾ ਨੀਨਾ ਮਿੱਤਲ ਦੀ ਅਗਵਾਈ ਚ ਵਾਰਡ ਨੰਬਰ 2 ਤੋਂ ਆਪ ਦੇ ਉਮੀਦਵਾਰ ਐਡਵੋਕੇਟ ਸੁਖਚੈਨ ਸਿੰਘ ਸਰਵਾਰਾ ਨੇ ਭਰਿਆ ਨਾਮਜ਼ਦਗੀ ਪੱਤਰ 

ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਤੇ ਨਗਰ ਕੌਂਸਲ ਰਾਜਪੁਰਾ ਵਾਰਡ ਨੰਬਰ 2 ਤੋਂ ਲੜੇਗੀ ਚੋਣ:- ਵਿਧਾਇਕਾ ਨੀਨਾ ਮਿੱਤਲ 

ਵਿਧਾਇਕਾ ਨੀਨਾ ਮਿੱਤਲ ਦੀ ਅਗਵਾਈ ਚ ਵਾਰਡ ਨੰਬਰ 2 ਤੋਂ ਆਪ ਦੇ ਉਮੀਦਵਾਰ ਐਡਵੋਕੇਟ ਸੁਖਚੈਨ ਸਿੰਘ ਸਰਵਾਰਾ ਨੇ ਭਰਿਆ ਨਾਮਜ਼ਦਗੀ ਪੱਤਰ 

ਰਾਜਪੁਰਾ (ਅਜਾਦ ਪਟਿਆਲਵੀ):- ਨਗਰ ਕੌਂਸਲ ਰਾਜਪੁਰਾ ਦੇ ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਵੱਲੋਂ ਐਡਵੋਕੇਟ ਸੁਖਚੈਨ ਸਿੰਘ ਸਰਵਾਰਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸੇ ਤਹਿਤ ਅੱਜ ਵਿਧਾਇਕਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਆਪ ਦੇ ਉਮੀਦਵਾਰ ਐਡਵੋਕੇਟ ਸੁਖਚੈਨ ਸਿੰਘ ਸਰਵਾਰਾ ਨੇ ਮਿੰਨੀ ਸਕੱਤਰੇਤ ਰਾਜਪੁਰਾ ਵਿਖੇ ਰਿਟਰਨਿੰਗ ਅਫ਼ਸਰ ਰਾਜਪੁਰਾ ਕੋਲ ਨਾਮਜ਼ਦਗੀ ਪੱਤਰ ਦਾਖਲ ਕੀਤੇ। ਨਾਮਜ਼ਦਗੀ ਪੱਤਰ ਦਾਖਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕਾਂ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਵਾਰਡ ਨੰਬਰ 2 ਅੰਦਰ ਵਿਕਾਸ ਕਾਰਜਾਂ ਨੂੰ ਜਿਥੇ ਬਿਨਾਂ ਭੇਦਭਾਵ ਤੋਂ ਕਰਵਾਇਆ ਗਿਆ ਹੈ, ਉਥੇ ਵਾਰਡ ਵਾਸੀਆਂ ਦੀ ਪਿਛਲੇ ਲੰਬੇ ਸਮੇਂ ਤੋਂ ਲਟਕਦੀ ਮੰਗ ਮੇਨ ਰੋਡ ਤੋ ਫੋਕਲ ਪੁਆਇੰਟ ਪਾਰਕ ਵਾਲੀ ਸੜਕ ਦਾ ਨਵੀਨੀਕਰਨ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਤੇ ਨਗਰ ਕੌਂਸਲ ਰਾਜਪੁਰਾ ਦੇ ਵਾਰਡ ਨੰਬਰ 2 ਤੋ ਚੋਣ ਲੜੇਗੀ ਅਤੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗੀ।ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਐਡਵੋਕੇਟ ਸੁਖਚੈਨ ਸਿੰਘ ਸਰਵਾਰਾ ਜਿਥੇ ਵਾਰਡ ਨੰਬਰ 2 ਦੇ ਵਿਕਾਸ ਕਾਰਜਾਂ ਲਈ ਹਮੇਸ਼ਾ ਯਤਨਸ਼ੀਲ ਰਹੇ ਹਨ, ਉਥੇ ਭਵਿੱਖ ਵਿੱਚ ਵੀ ਵਾਰਡ ਨੰਬਰ 2 ਦੇ ਨਿਵਾਸੀਆ ਨੁੰ ਕਿਸੇ ਪ੍ਰਕਾਰ ਦੀ ਸਮੱਸਿਆਂ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਸਮੂਹ ਵਾਰਡ ਨਿਵਾਸੀਆ ਨੂੰ ਆਮ ਆਦਮੀ ਪਾਰਟੀ ਦੇ ਹੱਕ ‘ ਚ ਵੋਟ ਪਾਉਣ ਦੀ ਅਪੀਲ ਵੀ ਕੀਤੀ।ਇਸ ਮੋਕੇ ਐਡਵੋਕੇਟ ਸੁਖਚੈਨ ਸਿੰਘ ਸਰਵਾਰਾ ਨੇ ਪਾਰਟੀ ਹਾਈਕਮਾਨ ਅਤੇ ਵਿਧਾਇਕਾਂ ਨੀਨਾ ਮਿੱਤਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਕੀਤੇ ਭਰੋਸੇ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਵਾਰਡ ਨੰਬਰ 2 ਫੋਕਲ ਪੁਆਇੰਟ ਰਾਜਪੁਰਾ ਦੀ ਸੀਟ ਵੱਡੀ ਲੀਡ ਨਾਲ ਜਿੱਤ ਕੇ ਵਿਧਾਇਕਾ ਮੈਡਮ ਨੀਨਾ ਮਿੱਤਲ ਦੀ ਝੋਲੀ ਪਾਉਣਗੇ।ਇਸ ਮੌਕੇ  ਤੇ ਸ੍ਰੀ ਅਜੈ ਮਿੱਤਲ, ਸੁਮਿਤ ਬਖਸ਼ੀ ਮੈਂਬਰ ਪੈਪਸੂ ਬੋਰਡ,ਰਾਜੇਸ਼ ਪਹੁਜਾ, ਐਡਵੋਕੇਟ ਲਵਿਸ਼ ਮਿੱਤਲ, ਜਗਦੀਪ ਸਿੰਘ ਅਲੂਣਾ, ਰਿਤੇਸ਼ ਬਾਂਸਲ, ਸਚਿਨ ਮਿੱਤਲ,ਦਿਨੇਸ ਮਹਿਤਾ,ਰਾਜੇਸ ਬੋਵਾ, ਰਾਜੇਸ਼ ਇੰਸਾ ਮੀਤ ਪ੍ਰਧਾਨ ਨਗਰ ਕੌਂਸਲ , ਅਮਰਿੰਦਰ ਸਿੰਘ ਮੀਰੀ,ਕਰਨੈਲ ਪੁਰੀ, ਦਵਿੰਦਰ ਸਿੰਘ ਬੈਦਵਾਨ,ਮੇਜਰ ਸਿੰਘ ਬਖਸ਼ੀਵਾਲਾ ਜਸਵੀਰ ਚੰਦੂਆ,ਡਾ ਚਰਨਕੰਵਲ ਧਿਮਾਨ, ਸਰਪੰਚ ਜਸਵੰਤ ਸਿੰਘ ਨੈਣਾਂ, ਹਰਪ੍ਰੀਤ ਲਾਲੀ, ਗੁਰਵੀਰ ਸਰਾਓ ਮੈਂਬਰ ਪੈਪਸੂ ਬੋਰਡ,ਮਨਦੀਪ ਸਰਾਓ, ਧੰਨਵੰਤ ਸਿੰਘ,ਕੋਸਲਰ ਬਿਕਰਮ ਸਿੰਘ,ਕੋਸਲਰ ਦੀਪਕ ਸ਼ਰਮਾ,ਕੌਸਲਰ ਜੋਗਾ ਸਿੰਘ,ਕੌਸਲਰ ਗੁਰਵਿੰਦਰ ਸਿੰਘ ਧਮੋਲੀ,ਲਲਿਤ ਡਾਹਰਾ, ਸ਼ੰਟੀ ਖੁਰਾਨਾ,ਨਿਤਿਨ ਪਹੁਜਾ ਸਮੇਤ ਵੱਡੀ ਗਿਣਤੀ ਵਿਚ ਕੋਸਲਰ, ਪਾਰਟੀ ਅਹੁਦੇਦਾਰ ਅਤੇ ਵਰਕਰ ਮੌਜੂਦ ਸਨ।

  • Related Posts

    ਵਾਤਾਵਰਨ ਦੀ ਸੰਭਾਲ ਲਈ ਸਭਨਾ ‘ ਚ ਸੁਹਿਰਦਤਾ ਅਤੇ ਸਾਂਝੀ ਜ਼ਿੰਮੇਵਾਰੀ ਦੀ ਲੋੜ:- ਜਜਵਿੰਦਰ ਸਿੰਘ ਚੌਕੀ ਇੰਚਾਰਜ ਤੇਪਲਾ 

    ਵਾਤਾਵਰਨ ਦੀ ਸੰਭਾਲ ਲਈ ਸਭਨਾ ‘ ਚ ਸੁਹਿਰਦਤਾ ਅਤੇ ਸਾਂਝੀ ਜ਼ਿੰਮੇਵਾਰੀ ਦੀ ਲੋੜ:- ਜਜਵਿੰਦਰ ਸਿੰਘ ਚੌਕੀ ਇੰਚਾਰਜ ਤੇਪਲਾ  ਪੁਲਿਸ ਚੌਂਕੀ ਤੇਪਲਾ ‘ਚ ਵਾਤਾਵਰਨ ਦੀ ਸ਼ੁੱਧਤਾ ਲਈ ਮੁਲਾਜਮਾਂ ਨੇ ਫਲਦਾਰ ਅਤੇ…

    ਮਾਨ ਸਰਕਾਰ ਦੀ ਪਾਰਦਰਸ਼ੀ ਸੋਚ ਨੇ ਸੂਬੇ ਦੇ ਨਾਗਰਿਕਾ ਦਾ ਭਰੋਸਾ ਰੱਖਿਆ ਬਰਕਰਾਰ:-ਵਿਧਾਇਕਾ ਨੀਨਾ ਮਿੱਤਲ ਵਿਧਾਇਕਾ ਸੈਂਕੜੇ ਵਰਕਰਾਂ ਦੇ ਕਾਫਲੇ ਨਾਲ ਲੁਧਿਆਣਾ ਧੰਨਵਾਦੀ ਰੋਡ ਸੋ ਲਈ ਹੋਏ ਰਵਾਨਾ 

    ਮਾਨ ਸਰਕਾਰ ਦੀ ਪਾਰਦਰਸ਼ੀ ਸੋਚ ਨੇ ਸੂਬੇ ਦੇ ਨਾਗਰਿਕਾ ਦਾ ਭਰੋਸਾ ਰੱਖਿਆ ਬਰਕਰਾਰ:-ਵਿਧਾਇਕਾ ਨੀਨਾ ਮਿੱਤਲ ਵਿਧਾਇਕਾ ਸੈਂਕੜੇ ਵਰਕਰਾਂ ਦੇ ਕਾਫਲੇ ਨਾਲ ਲੁਧਿਆਣਾ ਧੰਨਵਾਦੀ ਰੋਡ ਸੋ ਲਈ ਹੋਏ ਰਵਾਨਾ  ਰਾਜਪੁਰਾ (ਗੁਰ…

    Leave a Reply

    Your email address will not be published. Required fields are marked *