ਨਵੀਆਂ ਗ੍ਰਾਮ ਪੰਚਾਇਤਾ ਪਿੰਡਾ ਦੇ ਵਿਕਾਸ ਕਾਰਜਾਂ ਨੂੰ ਨਿਰਪੱਖਤਾ ਨਾਲ ਕਰਵਾਉਣ: -ਐਮ ਐਲ ਏ ਨੀਨਾ ਮਿੱਤਲ 

ਪਿੰਡ ਨਲਾਸ ਵਿਖੇ ਰੱਖਿਆ ਹਲਕਾ ਰਾਜਪੁਰਾ ਦੀਆਂ ਨਵੀਆਂ ਪੰਚਾਇਤਾਂ ਦੇ ਸਮਾਰੋਹ ਨੇ ਧਾਰਿਆ ਰੈਲੀ ਦਾ ਰੂਪ

ਰਾਜਪੁਰਾ (ਅਜਾਦ ਪਟਿਆਲਵੀ):- ਹਲਕਾ ਰਾਜਪੁਰਾ ਵਿਧਾਇਕ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਹਲਕੇ ਦੀਆਂ ਨਵੀਆਂ ਗ੍ਰਾਮ ਪੰਚਾਇਤ ਨਾਲ ਪਿੰਡ ਨਲਾਸ ਵਿਖੇ ਸ਼ੁਕਰਾਨਾ ਅਤੇ ਦਿਹਾਤੀ ਖੇਤਰਾਂ ਦੇ ਵਿਕਾਸ ਕਾਰਜਾਂ ਨਾਲ ਸਬੰਧਤ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ।ਜਿਸ ਵਿਚ ਵੱਡੀ ਗਿਣਤੀ ਵਿਚ ਪਿੰਡਾ ਦੇ ਪੰਚਾਂ ਸਰਪੰਚਾਂ ਅਤੇ ਪਾਰਟੀ ਵਲੰਟੀਅਰ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਉਨ੍ਹਾਂ ਨਾਲ ਸ੍ਰੀ ਅਜੈ ਮਿੱਤਲ ਅਤੇ ਐਡਵੋਕੇਟ ਲਵੀਸ ਮਿੱਤਲ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦੇ ਹੋਏ ਨਵੀਆਂ ਗ੍ਰਾਮ ਪੰਚਾਇਤਾਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ।ਇਸ ਮੌਕੇ ਪੰਚਾਇਤਾ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਹਲਕਾ ਰਾਜਪੁਰਾ ਵਿਧਾਇਕਾਂ ਮੈਡਮ ਨੀਨਾ ਮਿੱਤਲ ਨੇ ਸਮੂਹ ਨਵੇਂ ਚੁਣੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਪਿੰਡਾ ਚ ਗ੍ਰਾਮ ਸਭਾਵਾਂ ਦੀਆਂ ਬੈਠਕਾਂ ਕਰਨ ਅਤੇ ਵਿਕਾਸ ਕੰਮਾਂ ’ਚ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਸਾਰੇ ਫੈਸਲੇ ਲੋਕਾਂ ਦੀ ਮੌਜੂਦਗੀ ’ਚ ਲੈਣ ਨੂੰ ਤਰਜੀਹ ਦੇਣ।ਉਨ੍ਹਾਂ ਕਿਹਾ ਕਿ ਸਰਪੰਚ ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਆ ਕੇ ਆਮ ਆਦਮੀ ਅਤੇ ਆਪਣੇ ਪਿੰਡਾਂ ਦੀ ਤਕਦੀਰ ਬਦਲ ਸਕਦੇ ਹਨ।ਇਸ ਲਈ ਉਹ ਸਰਪੰਚਾਂ ਨੂੰ ਹਰ ਨੇਕ ਕੰਮ ਦੇ ਲਈ ਪੂਰਾ ਸਹਿਯੋਗ ਦੇਣ ਲਈ ਵਚਨਬੱਧ ਹਨ। ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਪੰਚਾਇਤੀ ਚੋਣਾਂ ਵਿੱਚ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਤੇ ਜਨਤਾ ਨੇ ਮੋਹਰ ਲਗਾਈ ਹੈ। ਉਨ੍ਹਾਂ ਕਿਹਾ ਕਿ ਸਕੂਲ, ਡਿਸਪੈਂਸਰੀ, ਪਸ਼ੂ ਹਸਪਤਾਲ ਅਤੇ ਲੋਕ ਹਿੱਤ ਨਾਲ ਜੁੜੀਆਂ ਕਈ ਹੋਰ ਸਹੂਲਤਾਂ ਪਹਿਲਾਂ ਹੀ ਪੰਚਾਇਤਾਂ ਦੀ ਸਿੱਧੀ ਨਿਗਰਾਨੀ ’ਚ ਹਨ। ਇਸੇ ਤਰ੍ਹਾਂ ਪਿੰਡਾਂ ਦੇ ਵਿਕਾਸ ਨਾਲ ਸਬੰਧਤ ਕਈ ਹੋਰ ਕਾਰਜ ਵੀ ਸਰਪੰਚਾਂ ਦੀ ਮਾਰਗਦਰਸ਼ਨ ’ਚ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕਿਸਾਨੀ ਅਤੇ ਜਵਾਨੀ ਨੂੰ ਬਚਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਹਨ। ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪੁੱਜਦਾ ਕਰਨ ਦੇ ਨਾਲ ਟਿਊਬਵੈੱਲ ਲਈ ਨਿਰੰਤਰ ਬਿਜਲੀ ਦੀ ਸਪਲਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨੋਜਵਾਨਾਂ ਲਈ ਖੇਡਾਂ ਵਤਨ ਪੰਜਾਬ ਦੀਆਂ ਦਾ ਅਗਾਜ ਅਤੇ ਹਜ਼ਾਰਾਂ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਕੇ ਸੂਬੇ ਨੂੰ ਖੁਸ਼ਹਾਲ ਬਣਿਆ ਹੈ।ਉਨਾਂ ਕਿਹਾ ਕਿ ਪਿਛਲੀਆਂ ਰਵਾਇਤੀ ਪਾਰਟੀਆ ਦੀਆ ਰਹੀਆਂ ਸਰਕਾਰਾਂ ਦੀ ਕਾਰਜਹੀਣਤਾ ਦੇ ਕਾਰਨ ਸੂਬਾ ਦੀ ਸਥਿਤੀ ਪੂਰੀ ਤਰਾਂ ਡਾਵਾਂ ਡੋਲ ਹੋ ਗਈ ਸੀ। ਪ੍ਰੰਤੂ ਜਦੋਂ ਤੋ ਸੂਬੇ ਦੀ ਵਾਗਡੋਰ ਮਾਨ ਸਰਕਾਰ ਨੇ ਸੰਭਾਲੀ ਹੈ ਉਦੋਂ ਤੋਂ ਪੰਜਾਬ ਹਰ ਖੇਤਰ ਵਿਚ ਤਰੱਕੀ ਵੱਲ ਵਧਿਆ ਹੈ।ਇਸ ਮੌਕੇ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਉਨ੍ਹਾਂ ਨੇ ਸਮੂਹ ਬੀ.ਡੀ.ਪੀ.ਓਜ਼ ਨੂੰ ਹਦਾਇਤਾਂ ਕੀਤੀਆਂ ਹਨ ਕਿ ਉਹ ਆਪਣੇ ਅਧੀਨ ਪਿੰਡਾਂ ਦੇ ਵਿਕਾਸ ਕੰਮਾਂ ਦੀ ਪ੍ਰਗਤੀ ਦੀ ਰਿਪੋਰਟ ਪਿੰਡ ਵਾਈਜ਼ ਤਿਆਰ ਕਰਕੇ ਜਲਦੀ ਜਮ੍ਹਾਂ ਕਰਵਾਉਣ ਤਾ ਜੋ ਦਿਹਾਤੀ ਖੇਤਰਾਂ ਦੀ ਵਿਕਾਸ ਕਾਰਜਾਂ ਪੱਖੋਂ ਨੁਹਾਰ ਬਦਲ ਜਾਵੇ।ਇਸ ਮੌਕੇ ਵੱਡੀ ਗਿਣਤੀ ਵਿਚ ਹਲਕਾ ਰਾਜਪੁਰਾ ਦੇ ਪੰਚਾਂ ਅਤੇ ਸਰਪੰਚਾਂ ਸਮੇਤ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਸ਼ਮੂਲੀਅਤ ਕੀਤੀ।

  • Related Posts

    ਵਾਤਾਵਰਨ ਦੀ ਸੰਭਾਲ ਲਈ ਸਭਨਾ ‘ ਚ ਸੁਹਿਰਦਤਾ ਅਤੇ ਸਾਂਝੀ ਜ਼ਿੰਮੇਵਾਰੀ ਦੀ ਲੋੜ:- ਜਜਵਿੰਦਰ ਸਿੰਘ ਚੌਕੀ ਇੰਚਾਰਜ ਤੇਪਲਾ 

    ਵਾਤਾਵਰਨ ਦੀ ਸੰਭਾਲ ਲਈ ਸਭਨਾ ‘ ਚ ਸੁਹਿਰਦਤਾ ਅਤੇ ਸਾਂਝੀ ਜ਼ਿੰਮੇਵਾਰੀ ਦੀ ਲੋੜ:- ਜਜਵਿੰਦਰ ਸਿੰਘ ਚੌਕੀ ਇੰਚਾਰਜ ਤੇਪਲਾ  ਪੁਲਿਸ ਚੌਂਕੀ ਤੇਪਲਾ ‘ਚ ਵਾਤਾਵਰਨ ਦੀ ਸ਼ੁੱਧਤਾ ਲਈ ਮੁਲਾਜਮਾਂ ਨੇ ਫਲਦਾਰ ਅਤੇ…

    ਮਾਨ ਸਰਕਾਰ ਦੀ ਪਾਰਦਰਸ਼ੀ ਸੋਚ ਨੇ ਸੂਬੇ ਦੇ ਨਾਗਰਿਕਾ ਦਾ ਭਰੋਸਾ ਰੱਖਿਆ ਬਰਕਰਾਰ:-ਵਿਧਾਇਕਾ ਨੀਨਾ ਮਿੱਤਲ ਵਿਧਾਇਕਾ ਸੈਂਕੜੇ ਵਰਕਰਾਂ ਦੇ ਕਾਫਲੇ ਨਾਲ ਲੁਧਿਆਣਾ ਧੰਨਵਾਦੀ ਰੋਡ ਸੋ ਲਈ ਹੋਏ ਰਵਾਨਾ 

    ਮਾਨ ਸਰਕਾਰ ਦੀ ਪਾਰਦਰਸ਼ੀ ਸੋਚ ਨੇ ਸੂਬੇ ਦੇ ਨਾਗਰਿਕਾ ਦਾ ਭਰੋਸਾ ਰੱਖਿਆ ਬਰਕਰਾਰ:-ਵਿਧਾਇਕਾ ਨੀਨਾ ਮਿੱਤਲ ਵਿਧਾਇਕਾ ਸੈਂਕੜੇ ਵਰਕਰਾਂ ਦੇ ਕਾਫਲੇ ਨਾਲ ਲੁਧਿਆਣਾ ਧੰਨਵਾਦੀ ਰੋਡ ਸੋ ਲਈ ਹੋਏ ਰਵਾਨਾ  ਰਾਜਪੁਰਾ (ਗੁਰ…

    Leave a Reply

    Your email address will not be published. Required fields are marked *